3ਅਤੇ ਪਰਮੇਸ਼ਵਰ ਨੇ ਆਖਿਆ, “ਚਾਨਣ ਹੋਵੇ” ਅਤੇ ਚਾਨਣ ਹੋ ਗਿਆ।
4ਪਰਮੇਸ਼ਵਰ ਨੇ ਵੇਖਿਆ ਕਿ ਚਾਨਣ ਚੰਗਾ ਹੈ ਅਤੇ ਪਰਮੇਸ਼ਵਰ ਨੇ ਚਾਨਣ ਨੂੰ ਹਨੇਰੇ ਤੋਂ ਵੱਖ ਕਰ ਦਿੱਤਾ।
5ਪਰਮੇਸ਼ਵਰ ਨੇ ਚਾਨਣ ਨੂੰ “ਦਿਨ” ਅਤੇ ਹਨੇਰੇ ਨੂੰ “ਰਾਤ” ਆਖਿਆ। ਇਸ ਤਰ੍ਹਾਂ ਸ਼ਾਮ ਅਤੇ ਸਵੇਰ ਹੋਈ, ਇਹ ਪਹਿਲਾ ਦਿਨ ਹੋਇਆ।
6ਫਿਰ ਪਰਮੇਸ਼ਵਰ ਨੇ ਕਿਹਾ, “ਪਾਣੀ ਨੂੰ ਪਾਣੀ ਤੋਂ ਵੱਖ ਕਰਨ ਲਈ ਪਾਣੀਆਂ ਦੇ ਵਿਚਕਾਰ ਇੱਕ ਅੰਬਰ ਹੋਵੇ।”
7ਇਸ ਤਰ੍ਹਾਂ ਪਰਮੇਸ਼ਵਰ ਨੇ ਹੇਠਲੇ ਪਾਣੀ ਨੂੰ ਉੱਪਰਲੇ ਪਾਣੀ ਤੋਂ ਵੱਖ ਕਰ ਦਿੱਤਾ ਅਤੇ ਉਹ ਇਸੇ ਤਰ੍ਹਾਂ ਹੀ ਹੋ ਗਿਆ।