20ਹਾਮ ਦੇ ਘਰਾਣੇ ਵਿੱਚ ਇਹ ਹੀ ਹੋਏ, ਅਤੇ ਇਹ ਵੱਖ-ਵੱਖ ਟੱਬਰਾਂ, ਭਾਸ਼ਾਵਾਂ, ਦੇਸ਼ਾ ਅਤੇ ਕੌਮਾਂ ਦੇ ਅਨੁਸਾਰ ਅਲੱਗ ਹੋ ਗਏ।
21ਸ਼ੇਮ ਦੇ ਵੀ ਪੁੱਤਰ ਪੈਦਾ ਹੋਏ, ਜਿਸ ਦਾ ਵੱਡਾ ਭਰਾ ਯਾਫ਼ਥ ਸੀ। ਸ਼ੇਮ ਏਬਰ ਦੇ ਸਾਰੇ ਪੁੱਤਰਾਂ ਦਾ ਪੂਰਵਜ ਸੀ।
22ਸ਼ੇਮ ਦੇ ਪੁੱਤਰ: ਏਲਾਮ, ਅੱਸ਼ੂਰ, ਅਰਪਕਸ਼ਦ, ਲੂਦ ਅਤੇ ਅਰਾਮ ਸਨ।
23ਅਰਾਮ ਦੇ ਪੁੱਤਰ: ਊਜ਼, ਹੂਲ, ਗੇਥੇਰ ਅਤੇ ਮੇਸ਼ੇਕ।
24ਅਰਪਕਸ਼ਦ ਸ਼ੇਲਾਹ ਦਾ ਪਿਤਾ ਸੀ, ਅਤੇ ਸ਼ੇਲਾਹ ਏਬਰ ਦਾ ਪਿਤਾ ਸੀ।