5(ਇਨ੍ਹਾਂ ਵਿੱਚੋਂ ਸਮੁੰਦਰੀ ਲੋਕ ਆਪੋ-ਆਪਣੀ ਕੌਮਾਂ ਵਿੱਚ ਆਪੋ-ਆਪਣੇ ਕਬੀਲਿਆਂ ਦੁਆਰਾ ਆਪਣੇ ਇਲਾਕਿਆਂ ਵਿੱਚ ਫੈਲ ਗਏ, ਹਰੇਕ ਦੀ ਆਪਣੀ ਭਾਸ਼ਾ ਸੀ।)
6ਹਾਮ ਦੇ ਪੁੱਤਰ: ਕੂਸ਼, ਮਿਸਰਾਇਮ, ਪੂਟ ਅਤੇ ਕਨਾਨ।
7ਕੂਸ਼ ਦੇ ਪੁੱਤਰ: ਸ਼ਬਾ, ਹਵੀਲਾਹ, ਸਬਤਾਹ, ਰਾਮਾਹ ਅਤੇ ਸਬਤਕਾ। ਰਾਮਾਹ ਦੇ ਪੁੱਤਰ: ਸ਼ਬਾ ਅਤੇ ਦਦਾਨ।
8ਕੂਸ਼ ਨਿਮਰੋਦ ਦਾ ਪਿਤਾ ਸੀ, ਜੋ ਧਰਤੀ ਉੱਤੇ ਇੱਕ ਸ਼ਕਤੀਸ਼ਾਲੀ ਯੋਧਾ ਬਣਿਆ।
9ਉਹ ਯਾਹਵੇਹ ਦੇ ਅੱਗੇ ਇੱਕ ਸ਼ਕਤੀਸ਼ਾਲੀ ਸ਼ਿਕਾਰੀ ਸੀ ਇਸੇ ਲਈ ਕਿਹਾ ਜਾਂਦਾ ਹੈ, “ਨਿਮਰੋਦ ਵਾਂਗ, ਯਾਹਵੇਹ ਅੱਗੇ ਇੱਕ ਸ਼ਕਤੀਸ਼ਾਲੀ ਸ਼ਿਕਾਰੀ।”