ਉਤਪਤ 14

ਜਦੋਂ ਅਬਰਾਮ ਕਦਾਰਲਾਓਮਰ ਨੂੰ ਹਰਾ ਕੇ ਵਾਪਸ ਪਰਤਿਆ ਅਤੇ ਰਾਜਿਆਂ ਨੇ ਉਸ ਨਾਲ ਗੱਠਜੋੜ ਕੀਤਾ, ਤਾਂ ਸੋਦੋਮ ਦਾ ਰਾਜਾ ਉਸ ਨੂੰ ਸ਼ਾਵੇਹ ਦੀ ਘਾਟੀ (ਜਿਸਨੂੰ ਰਾਜਿਆਂ ਦੀ ਵਾਦੀਕ ਕਹਿੰਦੇ ਹਨ) ਵਿੱਚ ਮਿਲਣ ਲਈ ਆਇਆ।

Genesis 14:17 (UKJV) And the king of Sodom went out to meet him after his return from the slaughter of Chedorlaomer, and of the kings that were with him, at the valley of Shaveh, which is the king's dale.

15ਰਾਤ ਵੇਲੇ ਅਬਰਾਮ ਨੇ ਉਹਨਾਂ ਉੱਤੇ ਹਮਲਾ ਕਰਨ ਲਈ ਆਪਣੇ ਆਦਮੀਆਂ ਨੂੰ ਵੰਡਿਆ ਅਤੇ ਉਹਨਾਂ ਨੂੰ ਦੰਮਿਸ਼ਕ ਦੇ ਉੱਤਰ ਵੱਲ ਹੋਬਾਹ ਤੱਕ ਉਹਨਾਂ ਦਾ ਪਿੱਛਾ ਕੀਤਾ।

16ਉਸ ਨੇ ਸਾਰਾ ਮਾਲ ਲੈ ਲਿਆ ਅਤੇ ਆਪਣੇ ਰਿਸ਼ਤੇਦਾਰ ਲੂਤ ਨੂੰ ਅਤੇ ਉਸ ਦੀਆਂ ਚੀਜ਼ਾਂ ਨੂੰ ਅਤੇ ਇਸਤਰੀਆਂ ਸਮੇਤ ਮੋੜ ਲਿਆਇਆ।

17ਜਦੋਂ ਅਬਰਾਮ ਕਦਾਰਲਾਓਮਰ ਨੂੰ ਹਰਾ ਕੇ ਵਾਪਸ ਪਰਤਿਆ ਅਤੇ ਰਾਜਿਆਂ ਨੇ ਉਸ ਨਾਲ ਗੱਠਜੋੜ ਕੀਤਾ, ਤਾਂ ਸੋਦੋਮ ਦਾ ਰਾਜਾ ਉਸ ਨੂੰ ਸ਼ਾਵੇਹ ਦੀ ਘਾਟੀ (ਜਿਸਨੂੰ ਰਾਜਿਆਂ ਦੀ ਵਾਦੀਕ ਕਹਿੰਦੇ ਹਨ) ਵਿੱਚ ਮਿਲਣ ਲਈ ਆਇਆ।

18ਤਦ ਸ਼ਾਲੇਮ ਨਗਰ ਦਾ ਰਾਜਾ ਮਲਕੀਸਿਦੇਕ ਰੋਟੀ ਅਤੇ ਦਾਖ਼ਰਸ ਲਿਆਇਆ, ਉਹ ਅੱਤ ਮਹਾਨ ਪਰਮੇਸ਼ਵਰ ਦਾ ਜਾਜਕ ਸੀ,

19ਅਤੇ ਉਸਨੇ ਅਬਰਾਮ ਨੂੰ ਅਸੀਸ ਦਿੱਤੀ ਅਤੇ ਕਿਹਾ, “ਅਕਾਸ਼ ਅਤੇ ਧਰਤੀ ਦੇ ਸਿਰਜਣਹਾਰ, ਅੱਤ ਮਹਾਨ ਪਰਮੇਸ਼ਵਰ ਅਬਰਾਮ ਨੂੰ ਅਸੀਸ ਦੇਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.