ਉਤਪਤ 14

ਅਤੇ ਉਸਨੇ ਅਬਰਾਮ ਨੂੰ ਅਸੀਸ ਦਿੱਤੀ ਅਤੇ ਕਿਹਾ, “ਅਕਾਸ਼ ਅਤੇ ਧਰਤੀ ਦੇ ਸਿਰਜਣਹਾਰ, ਅੱਤ ਮਹਾਨ ਪਰਮੇਸ਼ਵਰ ਅਬਰਾਮ ਨੂੰ ਅਸੀਸ ਦੇਵੇ।

Genesis 14:19 (UKJV) And he blessed him, and said, Blessed be Abram of the most high God, possessor of heaven and earth:

17ਜਦੋਂ ਅਬਰਾਮ ਕਦਾਰਲਾਓਮਰ ਨੂੰ ਹਰਾ ਕੇ ਵਾਪਸ ਪਰਤਿਆ ਅਤੇ ਰਾਜਿਆਂ ਨੇ ਉਸ ਨਾਲ ਗੱਠਜੋੜ ਕੀਤਾ, ਤਾਂ ਸੋਦੋਮ ਦਾ ਰਾਜਾ ਉਸ ਨੂੰ ਸ਼ਾਵੇਹ ਦੀ ਘਾਟੀ (ਜਿਸਨੂੰ ਰਾਜਿਆਂ ਦੀ ਵਾਦੀਕ ਕਹਿੰਦੇ ਹਨ) ਵਿੱਚ ਮਿਲਣ ਲਈ ਆਇਆ।

18ਤਦ ਸ਼ਾਲੇਮ ਨਗਰ ਦਾ ਰਾਜਾ ਮਲਕੀਸਿਦੇਕ ਰੋਟੀ ਅਤੇ ਦਾਖ਼ਰਸ ਲਿਆਇਆ, ਉਹ ਅੱਤ ਮਹਾਨ ਪਰਮੇਸ਼ਵਰ ਦਾ ਜਾਜਕ ਸੀ,

19ਅਤੇ ਉਸਨੇ ਅਬਰਾਮ ਨੂੰ ਅਸੀਸ ਦਿੱਤੀ ਅਤੇ ਕਿਹਾ, “ਅਕਾਸ਼ ਅਤੇ ਧਰਤੀ ਦੇ ਸਿਰਜਣਹਾਰ, ਅੱਤ ਮਹਾਨ ਪਰਮੇਸ਼ਵਰ ਅਬਰਾਮ ਨੂੰ ਅਸੀਸ ਦੇਵੇ।

20ਅਤੇ ਅੱਤ ਮਹਾਨ ਪਰਮੇਸ਼ਵਰ ਦੀ ਉਸਤਤ ਹੋਵੇ, ਜਿਸ ਨੇ ਤੁਹਾਡੇ ਵੈਰੀਆਂ ਨੂੰ ਤੁਹਾਡੇ ਹੱਥ ਵਿੱਚ ਕਰ ਦਿੱਤਾ।” ਫ਼ੇਰ ਅਬਰਾਮ ਨੇ ਉਸਨੂੰ ਸਾਰੀਆਂ ਚੀਜ਼ਾਂ ਦਾ ਦਸਵਾਂ ਹਿੱਸਾ ਦਿੱਤਾ।

21ਸੋਦੋਮ ਦੇ ਰਾਜੇ ਨੇ ਅਬਰਾਮ ਨੂੰ ਕਿਹਾ, “ਲੋਕਾਂ ਨੂੰ ਮੈਨੂੰ ਦੇ ਅਤੇ ਮਾਲ ਆਪਣੇ ਕੋਲ ਰੱਖ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.