16ਉਸ ਨੇ ਸਾਰਾ ਮਾਲ ਲੈ ਲਿਆ ਅਤੇ ਆਪਣੇ ਰਿਸ਼ਤੇਦਾਰ ਲੂਤ ਨੂੰ ਅਤੇ ਉਸ ਦੀਆਂ ਚੀਜ਼ਾਂ ਨੂੰ ਅਤੇ ਇਸਤਰੀਆਂ ਸਮੇਤ ਮੋੜ ਲਿਆਇਆ।
17ਜਦੋਂ ਅਬਰਾਮ ਕਦਾਰਲਾਓਮਰ ਨੂੰ ਹਰਾ ਕੇ ਵਾਪਸ ਪਰਤਿਆ ਅਤੇ ਰਾਜਿਆਂ ਨੇ ਉਸ ਨਾਲ ਗੱਠਜੋੜ ਕੀਤਾ, ਤਾਂ ਸੋਦੋਮ ਦਾ ਰਾਜਾ ਉਸ ਨੂੰ ਸ਼ਾਵੇਹ ਦੀ ਘਾਟੀ (ਜਿਸਨੂੰ ਰਾਜਿਆਂ ਦੀ ਵਾਦੀਕ ਕਹਿੰਦੇ ਹਨ) ਵਿੱਚ ਮਿਲਣ ਲਈ ਆਇਆ।
18ਤਦ ਸ਼ਾਲੇਮ ਨਗਰ ਦਾ ਰਾਜਾ ਮਲਕੀਸਿਦੇਕ ਰੋਟੀ ਅਤੇ ਦਾਖ਼ਰਸ ਲਿਆਇਆ, ਉਹ ਅੱਤ ਮਹਾਨ ਪਰਮੇਸ਼ਵਰ ਦਾ ਜਾਜਕ ਸੀ,
19ਅਤੇ ਉਸਨੇ ਅਬਰਾਮ ਨੂੰ ਅਸੀਸ ਦਿੱਤੀ ਅਤੇ ਕਿਹਾ, “ਅਕਾਸ਼ ਅਤੇ ਧਰਤੀ ਦੇ ਸਿਰਜਣਹਾਰ, ਅੱਤ ਮਹਾਨ ਪਰਮੇਸ਼ਵਰ ਅਬਰਾਮ ਨੂੰ ਅਸੀਸ ਦੇਵੇ।
20ਅਤੇ ਅੱਤ ਮਹਾਨ ਪਰਮੇਸ਼ਵਰ ਦੀ ਉਸਤਤ ਹੋਵੇ, ਜਿਸ ਨੇ ਤੁਹਾਡੇ ਵੈਰੀਆਂ ਨੂੰ ਤੁਹਾਡੇ ਹੱਥ ਵਿੱਚ ਕਰ ਦਿੱਤਾ।” ਫ਼ੇਰ ਅਬਰਾਮ ਨੇ ਉਸਨੂੰ ਸਾਰੀਆਂ ਚੀਜ਼ਾਂ ਦਾ ਦਸਵਾਂ ਹਿੱਸਾ ਦਿੱਤਾ।