ਉਤਪਤ 18

ਯਾਹਵੇਹ ਨੇ ਅਬਰਾਹਾਮ ਨੂੰ ਮਮਰੇ ਦੇ ਵੱਡੇ ਰੁੱਖਾਂ ਦੇ ਕੋਲ ਦਰਸ਼ਣ ਦਿੱਤਾ ਜਦੋਂ ਉਹ ਦਿਨ ਦੀ ਗਰਮੀ ਵਿੱਚ ਆਪਣੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਬੈਠਾ ਸੀ।

Genesis 18:1 (UKJV) And the LORD appeared unto him in the plains of Mamre: and he sat in the tent door in the heat of the day;

1ਯਾਹਵੇਹ ਨੇ ਅਬਰਾਹਾਮ ਨੂੰ ਮਮਰੇ ਦੇ ਵੱਡੇ ਰੁੱਖਾਂ ਦੇ ਕੋਲ ਦਰਸ਼ਣ ਦਿੱਤਾ ਜਦੋਂ ਉਹ ਦਿਨ ਦੀ ਗਰਮੀ ਵਿੱਚ ਆਪਣੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਬੈਠਾ ਸੀ।

2ਅਬਰਾਹਾਮ ਨੇ ਉੱਪਰ ਤੱਕ ਕੇ ਤਿੰਨ ਮਨੁੱਖਾਂ ਨੂੰ ਨੇੜੇ ਖੜ੍ਹੇ ਵੇਖਿਆ। ਜਦੋਂ ਉਸਨੇ ਉਹਨਾਂ ਨੂੰ ਦੇਖਿਆ, ਤਾਂ ਉਹ ਉਹਨਾਂ ਨੂੰ ਮਿਲਣ ਲਈ ਆਪਣੇ ਤੰਬੂ ਦੇ ਪ੍ਰਵੇਸ਼ ਦੁਆਰ ਤੋਂ ਜਲਦੀ ਆਇਆ ਅਤੇ ਜ਼ਮੀਨ ਤੱਕ ਝੁੱਕ ਕੇ ਮੱਥਾ ਟੇਕਿਆ।

3ਉਸ ਨੇ ਆਖਿਆ, “ਹੇ ਯਾਹਵੇਹ! ਜੇ ਮੇਰੇ ਉੱਤੇ ਤੁਹਾਡੀ ਕਿਰਪਾ ਦੀ ਨਜ਼ਰ ਹੋਈ ਹੈ ਤਾਂ ਆਪਣੇ ਦਾਸ ਦੇ ਕੋਲੋਂ ਚਲੇ ਨਾ ਜਾਣਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.