ਉਤਪਤ 18

ਇਹੋ ਜਿਹਾ ਕੰਮ ਕਰਨਾ ਤੁਹਾਡੇ ਤੋਂ ਦੂਰ ਹੋਵੇ ਜਿਵੇਂ ਧਰਮੀ ਨੂੰ ਦੁਸ਼ਟ ਨਾਲ ਮਾਰਨਾ ਅਰਥਾਤ ਧਰਮੀ ਅਤੇ ਦੁਸ਼ਟ ਨਾਲ ਇੱਕੋ ਜਿਹਾ ਸਲੂਕ ਕਰਨਾ, ਇਹ ਤੁਹਾਡੇ ਤੋਂ ਦੂਰ ਹੋਵੇ! ਕੀ ਸਾਰੀ ਧਰਤੀ ਦਾ ਨਿਆਈਂ ਸਹੀ ਨਿਆਂ ਨਹੀਂ ਕਰੇਗਾ?”

Genesis 18:25 (UKJV) That be far from you to do after this manner, to slay the righteous with the wicked: and that the righteous should be as the wicked, that be far from you: Shall not the Judge of all the earth do right?

23ਤਦ ਅਬਰਾਹਾਮ ਨੇ ਉਸ ਕੋਲ ਆ ਕੇ ਕਿਹਾ, “ਕੀ ਤੂੰ ਸੱਚ-ਮੁੱਚ ਧਰਮੀ ਨੂੰ ਕੁਧਰਮੀ ਨਾਲ ਨਾਸ ਕਰ ਦੇਵੇਗਾ?

24ਜੇਕਰ ਸ਼ਹਿਰ ਵਿੱਚ ਪੰਜਾਹ ਧਰਮੀ ਹੋਣ ਤਾਂ ਕੀ ਹੋਵੇਗਾ? ਕੀ ਤੂੰ ਜ਼ਰੂਰ ਉਸ ਜਗ੍ਹਾ ਨੂੰ ਮਿਟਾ ਦੇਵੇਂਗਾ ਅਤੇ ਉਹਨਾਂ ਪੰਜਾਹ ਧਰਮੀਆਂ ਦੇ ਕਾਰਨ ਜੋ ਉਸ ਵਿੱਚ ਹਨ, ਛੱਡ ਨਾ ਦੇਵੇਗਾ?

25ਇਹੋ ਜਿਹਾ ਕੰਮ ਕਰਨਾ ਤੁਹਾਡੇ ਤੋਂ ਦੂਰ ਹੋਵੇ ਜਿਵੇਂ ਧਰਮੀ ਨੂੰ ਦੁਸ਼ਟ ਨਾਲ ਮਾਰਨਾ ਅਰਥਾਤ ਧਰਮੀ ਅਤੇ ਦੁਸ਼ਟ ਨਾਲ ਇੱਕੋ ਜਿਹਾ ਸਲੂਕ ਕਰਨਾ, ਇਹ ਤੁਹਾਡੇ ਤੋਂ ਦੂਰ ਹੋਵੇ! ਕੀ ਸਾਰੀ ਧਰਤੀ ਦਾ ਨਿਆਈਂ ਸਹੀ ਨਿਆਂ ਨਹੀਂ ਕਰੇਗਾ?”

26ਯਾਹਵੇਹ ਨੇ ਆਖਿਆ, “ਜੇਕਰ ਮੈਨੂੰ ਸੋਦੋਮ ਸ਼ਹਿਰ ਵਿੱਚ ਪੰਜਾਹ ਧਰਮੀ ਲੋਕ ਮਿਲੇ, ਤਾਂ ਮੈਂ ਉਹਨਾਂ ਦੀ ਖ਼ਾਤਰ ਸਾਰੀ ਜਗ੍ਹਾ ਨੂੰ ਬਚਾ ਲਵਾਂਗਾ।”

27ਤਦ ਅਬਰਾਹਾਮ ਨੇ ਫੇਰ ਕਿਹਾ, “ਹੁਣ ਜਦੋਂ ਮੈਂ ਯਾਹਵੇਹ ਨਾਲ ਗੱਲ ਕਰਨ ਲਈ ਇੰਨਾ ਦਲੇਰ ਹੋ ਗਿਆ ਹਾਂ, ਭਾਵੇਂ ਮੈਂ ਕੁਝ ਵੀ ਨਹੀਂ ਹਾਂ ਸਗੋਂ ਮਿੱਟੀ ਅਤੇ ਸੁਆਹ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.