ਉਤਪਤ 18

ਤਦ ਅਬਰਾਹਾਮ ਨੇ ਫੇਰ ਕਿਹਾ, “ਹੁਣ ਜਦੋਂ ਮੈਂ ਯਾਹਵੇਹ ਨਾਲ ਗੱਲ ਕਰਨ ਲਈ ਇੰਨਾ ਦਲੇਰ ਹੋ ਗਿਆ ਹਾਂ, ਭਾਵੇਂ ਮੈਂ ਕੁਝ ਵੀ ਨਹੀਂ ਹਾਂ ਸਗੋਂ ਮਿੱਟੀ ਅਤੇ ਸੁਆਹ ਹਾਂ।

Genesis 18:27 (UKJV) And Abraham answered and said, Behold now, I have taken upon me to speak unto the LORD, which am but dust and ashes:

25ਇਹੋ ਜਿਹਾ ਕੰਮ ਕਰਨਾ ਤੁਹਾਡੇ ਤੋਂ ਦੂਰ ਹੋਵੇ ਜਿਵੇਂ ਧਰਮੀ ਨੂੰ ਦੁਸ਼ਟ ਨਾਲ ਮਾਰਨਾ ਅਰਥਾਤ ਧਰਮੀ ਅਤੇ ਦੁਸ਼ਟ ਨਾਲ ਇੱਕੋ ਜਿਹਾ ਸਲੂਕ ਕਰਨਾ, ਇਹ ਤੁਹਾਡੇ ਤੋਂ ਦੂਰ ਹੋਵੇ! ਕੀ ਸਾਰੀ ਧਰਤੀ ਦਾ ਨਿਆਈਂ ਸਹੀ ਨਿਆਂ ਨਹੀਂ ਕਰੇਗਾ?”

26ਯਾਹਵੇਹ ਨੇ ਆਖਿਆ, “ਜੇਕਰ ਮੈਨੂੰ ਸੋਦੋਮ ਸ਼ਹਿਰ ਵਿੱਚ ਪੰਜਾਹ ਧਰਮੀ ਲੋਕ ਮਿਲੇ, ਤਾਂ ਮੈਂ ਉਹਨਾਂ ਦੀ ਖ਼ਾਤਰ ਸਾਰੀ ਜਗ੍ਹਾ ਨੂੰ ਬਚਾ ਲਵਾਂਗਾ।”

27ਤਦ ਅਬਰਾਹਾਮ ਨੇ ਫੇਰ ਕਿਹਾ, “ਹੁਣ ਜਦੋਂ ਮੈਂ ਯਾਹਵੇਹ ਨਾਲ ਗੱਲ ਕਰਨ ਲਈ ਇੰਨਾ ਦਲੇਰ ਹੋ ਗਿਆ ਹਾਂ, ਭਾਵੇਂ ਮੈਂ ਕੁਝ ਵੀ ਨਹੀਂ ਹਾਂ ਸਗੋਂ ਮਿੱਟੀ ਅਤੇ ਸੁਆਹ ਹਾਂ।

28ਜੇਕਰ ਧਰਮੀ ਲੋਕਾਂ ਦੀ ਗਿਣਤੀ ਪੰਜਾਹ ਤੋਂ ਘੱਟ ਹੋਵੇ ਤਾਂ ਕੀ ਹੋਵੇਗਾ? ਕੀ ਤੁਸੀਂ ਪੰਜਾਹ ਬੰਦਿਆਂ ਦੀ ਘਾਟ ਕਾਰਨ ਪੂਰੇ ਸ਼ਹਿਰ ਨੂੰ ਤਬਾਹ ਕਰ ਦਿਓਗੇ?” “ਜੇ ਮੈਨੂੰ ਉੱਥੇ ਪੈਂਤਾਲੀ ਮਿਲੇ,” ਉਸ ਨੇ ਕਿਹਾ, “ਮੈਂ ਇਸ ਨੂੰ ਤਬਾਹ ਨਹੀਂ ਕਰਾਂਗਾ।”

29ਇੱਕ ਵਾਰ ਫੇਰ ਉਸ ਨੇ ਉਸ ਨਾਲ ਗੱਲ ਕੀਤੀ, “ਜੇ ਉੱਥੇ ਸਿਰਫ ਚਾਲੀ ਹੀ ਮਿਲ ਜਾਣ ਤਾਂ ਕੀ ਹੋਵੇਗਾ?” ਉਸਨੇ ਕਿਹਾ, “ਜੇ ਉੱਥੇ ਚਾਲੀ ਧਰਮੀ ਬੰਦੇ ਮਿਲ ਜਾਣ, ਮੈਂ ਇਹ ਨਹੀਂ ਕਰਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.