24ਜੇਕਰ ਸ਼ਹਿਰ ਵਿੱਚ ਪੰਜਾਹ ਧਰਮੀ ਹੋਣ ਤਾਂ ਕੀ ਹੋਵੇਗਾ? ਕੀ ਤੂੰ ਜ਼ਰੂਰ ਉਸ ਜਗ੍ਹਾ ਨੂੰ ਮਿਟਾ ਦੇਵੇਂਗਾ ਅਤੇ ਉਹਨਾਂ ਪੰਜਾਹ ਧਰਮੀਆਂ ਦੇ ਕਾਰਨ ਜੋ ਉਸ ਵਿੱਚ ਹਨ, ਛੱਡ ਨਾ ਦੇਵੇਗਾ?
25ਇਹੋ ਜਿਹਾ ਕੰਮ ਕਰਨਾ ਤੁਹਾਡੇ ਤੋਂ ਦੂਰ ਹੋਵੇ ਜਿਵੇਂ ਧਰਮੀ ਨੂੰ ਦੁਸ਼ਟ ਨਾਲ ਮਾਰਨਾ ਅਰਥਾਤ ਧਰਮੀ ਅਤੇ ਦੁਸ਼ਟ ਨਾਲ ਇੱਕੋ ਜਿਹਾ ਸਲੂਕ ਕਰਨਾ, ਇਹ ਤੁਹਾਡੇ ਤੋਂ ਦੂਰ ਹੋਵੇ! ਕੀ ਸਾਰੀ ਧਰਤੀ ਦਾ ਨਿਆਈਂ ਸਹੀ ਨਿਆਂ ਨਹੀਂ ਕਰੇਗਾ?”
26ਯਾਹਵੇਹ ਨੇ ਆਖਿਆ, “ਜੇਕਰ ਮੈਨੂੰ ਸੋਦੋਮ ਸ਼ਹਿਰ ਵਿੱਚ ਪੰਜਾਹ ਧਰਮੀ ਲੋਕ ਮਿਲੇ, ਤਾਂ ਮੈਂ ਉਹਨਾਂ ਦੀ ਖ਼ਾਤਰ ਸਾਰੀ ਜਗ੍ਹਾ ਨੂੰ ਬਚਾ ਲਵਾਂਗਾ।”
27ਤਦ ਅਬਰਾਹਾਮ ਨੇ ਫੇਰ ਕਿਹਾ, “ਹੁਣ ਜਦੋਂ ਮੈਂ ਯਾਹਵੇਹ ਨਾਲ ਗੱਲ ਕਰਨ ਲਈ ਇੰਨਾ ਦਲੇਰ ਹੋ ਗਿਆ ਹਾਂ, ਭਾਵੇਂ ਮੈਂ ਕੁਝ ਵੀ ਨਹੀਂ ਹਾਂ ਸਗੋਂ ਮਿੱਟੀ ਅਤੇ ਸੁਆਹ ਹਾਂ।
28ਜੇਕਰ ਧਰਮੀ ਲੋਕਾਂ ਦੀ ਗਿਣਤੀ ਪੰਜਾਹ ਤੋਂ ਘੱਟ ਹੋਵੇ ਤਾਂ ਕੀ ਹੋਵੇਗਾ? ਕੀ ਤੁਸੀਂ ਪੰਜਾਹ ਬੰਦਿਆਂ ਦੀ ਘਾਟ ਕਾਰਨ ਪੂਰੇ ਸ਼ਹਿਰ ਨੂੰ ਤਬਾਹ ਕਰ ਦਿਓਗੇ?” “ਜੇ ਮੈਨੂੰ ਉੱਥੇ ਪੈਂਤਾਲੀ ਮਿਲੇ,” ਉਸ ਨੇ ਕਿਹਾ, “ਮੈਂ ਇਸ ਨੂੰ ਤਬਾਹ ਨਹੀਂ ਕਰਾਂਗਾ।”