ਉਤਪਤ 18

ਜੇਕਰ ਧਰਮੀ ਲੋਕਾਂ ਦੀ ਗਿਣਤੀ ਪੰਜਾਹ ਤੋਂ ਘੱਟ ਹੋਵੇ ਤਾਂ ਕੀ ਹੋਵੇਗਾ? ਕੀ ਤੁਸੀਂ ਪੰਜਾਹ ਬੰਦਿਆਂ ਦੀ ਘਾਟ ਕਾਰਨ ਪੂਰੇ ਸ਼ਹਿਰ ਨੂੰ ਤਬਾਹ ਕਰ ਦਿਓਗੇ?” “ਜੇ ਮੈਨੂੰ ਉੱਥੇ ਪੈਂਤਾਲੀ ਮਿਲੇ,” ਉਸ ਨੇ ਕਿਹਾ, “ਮੈਂ ਇਸ ਨੂੰ ਤਬਾਹ ਨਹੀਂ ਕਰਾਂਗਾ।”

Genesis 18:28 (UKJV) Possibly there shall lack five of the fifty righteous: will you destroy all the city for lack of five? And he said, If I find there forty and five, I will not destroy it.

26ਯਾਹਵੇਹ ਨੇ ਆਖਿਆ, “ਜੇਕਰ ਮੈਨੂੰ ਸੋਦੋਮ ਸ਼ਹਿਰ ਵਿੱਚ ਪੰਜਾਹ ਧਰਮੀ ਲੋਕ ਮਿਲੇ, ਤਾਂ ਮੈਂ ਉਹਨਾਂ ਦੀ ਖ਼ਾਤਰ ਸਾਰੀ ਜਗ੍ਹਾ ਨੂੰ ਬਚਾ ਲਵਾਂਗਾ।”

27ਤਦ ਅਬਰਾਹਾਮ ਨੇ ਫੇਰ ਕਿਹਾ, “ਹੁਣ ਜਦੋਂ ਮੈਂ ਯਾਹਵੇਹ ਨਾਲ ਗੱਲ ਕਰਨ ਲਈ ਇੰਨਾ ਦਲੇਰ ਹੋ ਗਿਆ ਹਾਂ, ਭਾਵੇਂ ਮੈਂ ਕੁਝ ਵੀ ਨਹੀਂ ਹਾਂ ਸਗੋਂ ਮਿੱਟੀ ਅਤੇ ਸੁਆਹ ਹਾਂ।

28ਜੇਕਰ ਧਰਮੀ ਲੋਕਾਂ ਦੀ ਗਿਣਤੀ ਪੰਜਾਹ ਤੋਂ ਘੱਟ ਹੋਵੇ ਤਾਂ ਕੀ ਹੋਵੇਗਾ? ਕੀ ਤੁਸੀਂ ਪੰਜਾਹ ਬੰਦਿਆਂ ਦੀ ਘਾਟ ਕਾਰਨ ਪੂਰੇ ਸ਼ਹਿਰ ਨੂੰ ਤਬਾਹ ਕਰ ਦਿਓਗੇ?” “ਜੇ ਮੈਨੂੰ ਉੱਥੇ ਪੈਂਤਾਲੀ ਮਿਲੇ,” ਉਸ ਨੇ ਕਿਹਾ, “ਮੈਂ ਇਸ ਨੂੰ ਤਬਾਹ ਨਹੀਂ ਕਰਾਂਗਾ।”

29ਇੱਕ ਵਾਰ ਫੇਰ ਉਸ ਨੇ ਉਸ ਨਾਲ ਗੱਲ ਕੀਤੀ, “ਜੇ ਉੱਥੇ ਸਿਰਫ ਚਾਲੀ ਹੀ ਮਿਲ ਜਾਣ ਤਾਂ ਕੀ ਹੋਵੇਗਾ?” ਉਸਨੇ ਕਿਹਾ, “ਜੇ ਉੱਥੇ ਚਾਲੀ ਧਰਮੀ ਬੰਦੇ ਮਿਲ ਜਾਣ, ਮੈਂ ਇਹ ਨਹੀਂ ਕਰਾਂਗਾ।”

30ਤਦ ਉਸ ਨੇ ਆਖਿਆ, “ਯਾਹਵੇਹ ਨਾਰਾਜ਼ ਨਾ ਹੋਵੇ ਪਰ ਮੈਨੂੰ ਬੋਲਣ ਦਿਓ। ਜੇ ਉੱਥੇ ਸਿਰਫ ਤੀਹ ਹੀ ਮਿਲ ਜਾਣ ਤਾਂ ਕੀ ਹੋਵੇਗਾ?” ਉਸ ਨੇ ਉੱਤਰ ਦਿੱਤਾ, “ਜੇ ਮੈਨੂੰ ਉੱਥੇ ਤੀਹ ਮਿਲੇ ਤਾਂ ਮੈਂ ਇਹ ਨਹੀਂ ਕਰਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.