ਉਤਪਤ 19

ਪਰ ਲੂਤ ਦੀ ਪਤਨੀ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਉਹ ਲੂਣ ਦਾ ਥੰਮ੍ਹ ਬਣ ਗਈ।

Genesis 19:26 (UKJV) But his wife looked back from behind him, and she became a pillar of salt.

24ਤਦ ਯਾਹਵੇਹ ਨੇ ਸੋਦੋਮ ਅਤੇ ਗਾਮੂਰਾਹ ਉੱਤੇ ਬਲਦੀ ਹੋਈ ਗੰਧਕ ਦੀ ਅਕਾਸ਼ ਤੋਂ ਬਰਸਾਤ ਕੀਤੀ।

25ਇਸ ਤਰ੍ਹਾਂ ਉਸ ਨੇ ਉਹਨਾਂ ਸ਼ਹਿਰਾਂ ਨੂੰ ਅਤੇ ਸਾਰੇ ਮੈਦਾਨ ਨੂੰ ਉਜਾੜ ਦਿੱਤਾ ਅਤੇ ਸ਼ਹਿਰਾਂ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਅਤੇ ਧਰਤੀ ਦੀ ਬਨਸਪਤੀ ਨੂੰ ਵੀ ਤਬਾਹ ਕਰ ਦਿੱਤਾ।

26ਪਰ ਲੂਤ ਦੀ ਪਤਨੀ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਉਹ ਲੂਣ ਦਾ ਥੰਮ੍ਹ ਬਣ ਗਈ।

27ਅਗਲੀ ਸਵੇਰ ਅਬਰਾਹਾਮ ਉੱਠਿਆ ਅਤੇ ਉਸ ਥਾਂ ਨੂੰ ਮੁੜਿਆ ਜਿੱਥੇ ਉਹ ਯਾਹਵੇਹ ਦੇ ਸਾਹਮਣੇ ਖੜ੍ਹਾ ਸੀ।

28ਉਸ ਨੇ ਸੋਦੋਮ ਅਤੇ ਗਾਮੂਰਾਹ ਵੱਲ ਅਤੇ ਮੈਦਾਨ ਦੇ ਸਾਰੇ ਦੇਸ਼ ਵੱਲ ਨਿਗਾਹ ਕੀਤੀ ਅਤੇ ਉਸ ਨੇ ਭੱਠੀ ਦੇ ਧੂੰਏਂ ਵਾਂਗੂੰ ਧਰਤੀ ਵਿੱਚੋਂ ਸੰਘਣਾ ਧੂੰਆਂ ਉੱਠਦਾ ਵੇਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.