ਉਤਪਤ 19

ਉਸ ਨੇ ਸੋਦੋਮ ਅਤੇ ਗਾਮੂਰਾਹ ਵੱਲ ਅਤੇ ਮੈਦਾਨ ਦੇ ਸਾਰੇ ਦੇਸ਼ ਵੱਲ ਨਿਗਾਹ ਕੀਤੀ ਅਤੇ ਉਸ ਨੇ ਭੱਠੀ ਦੇ ਧੂੰਏਂ ਵਾਂਗੂੰ ਧਰਤੀ ਵਿੱਚੋਂ ਸੰਘਣਾ ਧੂੰਆਂ ਉੱਠਦਾ ਵੇਖਿਆ।

Genesis 19:28 (UKJV) And he looked toward Sodom and Gomorrah, and toward all the land of the plain, and beheld, and, lo, the smoke of the country went up as the smoke of a furnace.

26ਪਰ ਲੂਤ ਦੀ ਪਤਨੀ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਉਹ ਲੂਣ ਦਾ ਥੰਮ੍ਹ ਬਣ ਗਈ।

27ਅਗਲੀ ਸਵੇਰ ਅਬਰਾਹਾਮ ਉੱਠਿਆ ਅਤੇ ਉਸ ਥਾਂ ਨੂੰ ਮੁੜਿਆ ਜਿੱਥੇ ਉਹ ਯਾਹਵੇਹ ਦੇ ਸਾਹਮਣੇ ਖੜ੍ਹਾ ਸੀ।

28ਉਸ ਨੇ ਸੋਦੋਮ ਅਤੇ ਗਾਮੂਰਾਹ ਵੱਲ ਅਤੇ ਮੈਦਾਨ ਦੇ ਸਾਰੇ ਦੇਸ਼ ਵੱਲ ਨਿਗਾਹ ਕੀਤੀ ਅਤੇ ਉਸ ਨੇ ਭੱਠੀ ਦੇ ਧੂੰਏਂ ਵਾਂਗੂੰ ਧਰਤੀ ਵਿੱਚੋਂ ਸੰਘਣਾ ਧੂੰਆਂ ਉੱਠਦਾ ਵੇਖਿਆ।

29ਸੋ ਜਦੋਂ ਪਰਮੇਸ਼ਵਰ ਨੇ ਮੈਦਾਨ ਦੇ ਸ਼ਹਿਰਾਂ ਦਾ ਨਾਸ ਕੀਤਾ ਤਾਂ ਉਸ ਨੇ ਅਬਰਾਹਾਮ ਨੂੰ ਚੇਤੇ ਕੀਤਾ ਅਤੇ ਉਸ ਨੇ ਲੂਤ ਨੂੰ ਉਸ ਤਬਾਹੀ ਵਿੱਚੋਂ ਕੱਢ ਲਿਆ ਜਿਸ ਨੇ ਉਹਨਾਂ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਜਿੱਥੇ ਲੂਤ ਰਹਿੰਦਾ ਸੀ।

30ਲੂਤ ਅਤੇ ਉਸ ਦੀਆਂ ਦੋ ਧੀਆਂ ਸੋਆਰ ਨੂੰ ਛੱਡ ਕੇ ਪਹਾੜਾਂ ਵਿੱਚ ਰਹਿਣ ਲੱਗ ਪਏ ਕਿਉਂਕਿ ਉਹ ਸੋਆਰ ਵਿੱਚ ਰਹਿਣ ਤੋਂ ਡਰਦਾ ਸੀ। ਉਹ ਅਤੇ ਉਸ ਦੀਆਂ ਦੋ ਧੀਆਂ ਇੱਕ ਗੁਫ਼ਾ ਵਿੱਚ ਰਹਿੰਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.