ਉਤਪਤ 20

ਅਬਰਾਹਾਮ ਨੇ ਉੱਤਰ ਦਿੱਤਾ, “ਮੈਂ ਆਪਣੇ ਮਨ ਵਿੱਚ ਕਿਹਾ, ‘ਇਸ ਥਾਂ ਵਿੱਚ ਪਰਮੇਸ਼ਵਰ ਦਾ ਕੋਈ ਡਰ ਨਹੀਂ ਹੈ ਅਤੇ ਉਹ ਮੇਰੀ ਪਤਨੀ ਦੇ ਕਾਰਨ ਮੈਨੂੰ ਮਾਰ ਦੇਣਗੇ।’

Genesis 20:11 (UKJV) And Abraham said, Because I thought, Surely the fear of God is not in this place; and they will slay me for my wife's sake.

9ਤਦ ਅਬੀਮੇਲੇਕ ਨੇ ਅਬਰਾਹਾਮ ਨੂੰ ਅੰਦਰ ਬੁਲਾਇਆ ਅਤੇ ਆਖਿਆ, “ਤੂੰ ਸਾਡੇ ਨਾਲ ਕੀ ਕੀਤਾ ਹੈ? ਮੈਂ ਤੇਰਾ ਕੀ ਗਲਤ ਕੀਤਾ ਕਿ ਤੂੰ ਮੇਰੇ ਅਤੇ ਮੇਰੇ ਰਾਜ ਉੱਤੇ ਇੰਨਾ ਵੱਡਾ ਦੋਸ਼ ਲਿਆਇਆ ਹੈ? ਤੂੰ ਮੇਰੇ ਨਾਲ ਉਹ ਕੰਮ ਕੀਤਾ ਜੋ ਤੈਨੂੰ ਨਹੀਂ ਕਰਨਾ ਚਹੀਦਾ ਸੀ।”

10ਅਤੇ ਅਬੀਮੇਲੇਕ ਨੇ ਅਬਰਾਹਾਮ ਨੂੰ ਪੁੱਛਿਆ, “ਤੇਰਾ ਅਜਿਹਾ ਕਰਨ ਦਾ ਕੀ ਕਾਰਨ ਸੀ?”

11ਅਬਰਾਹਾਮ ਨੇ ਉੱਤਰ ਦਿੱਤਾ, “ਮੈਂ ਆਪਣੇ ਮਨ ਵਿੱਚ ਕਿਹਾ, ‘ਇਸ ਥਾਂ ਵਿੱਚ ਪਰਮੇਸ਼ਵਰ ਦਾ ਕੋਈ ਡਰ ਨਹੀਂ ਹੈ ਅਤੇ ਉਹ ਮੇਰੀ ਪਤਨੀ ਦੇ ਕਾਰਨ ਮੈਨੂੰ ਮਾਰ ਦੇਣਗੇ।’

12ਇਸ ਤੋਂ ਇਲਾਵਾ, ਉਹ ਸੱਚ-ਮੁੱਚ ਮੇਰੀ ਭੈਣ ਹੈ, ਉਹ ਮੇਰੇ ਪਿਤਾ ਦੀ ਧੀ ਹੈ, ਪਰ ਮੇਰੀ ਮਾਂ ਦੀ ਧੀ ਨਹੀਂ ਹੈ ਅਤੇ ਫਿਰ ਉਹ ਮੇਰੀ ਪਤਨੀ ਬਣ ਗਈ।

13ਅਤੇ ਜਦੋਂ ਪਰਮੇਸ਼ਵਰ ਨੇ ਮੈਨੂੰ ਮੇਰੇ ਪਿਤਾ ਦਾ ਘਰ ਛੱਡਣ ਲਈ ਕਿਹਾ, ਤਦ ਮੈਂ ਉਸ ਨੂੰ ਕਿਹਾ, ‘ਤੂੰ ਇਸ ਤਰ੍ਹਾਂ ਮੈਨੂੰ ਆਪਣਾ ਪਿਆਰ ਦਿਖਾ ਸਕਦੀ ਹੈ: ਜਿੱਥੇ ਵੀ ਅਸੀਂ ਜਾਈਏ, ਮੇਰੇ ਬਾਰੇ ਕਹਿਣਾ, ਉਹ ਮੇਰਾ ਭਰਾ ਹੈ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.