ਉਤਪਤ 20

ਇਸ ਤੋਂ ਇਲਾਵਾ, ਉਹ ਸੱਚ-ਮੁੱਚ ਮੇਰੀ ਭੈਣ ਹੈ, ਉਹ ਮੇਰੇ ਪਿਤਾ ਦੀ ਧੀ ਹੈ, ਪਰ ਮੇਰੀ ਮਾਂ ਦੀ ਧੀ ਨਹੀਂ ਹੈ ਅਤੇ ਫਿਰ ਉਹ ਮੇਰੀ ਪਤਨੀ ਬਣ ਗਈ।

Genesis 20:12 (UKJV) And yet indeed she is my sister; she is the daughter of my father, but not the daughter of my mother; and she became my wife.

10ਅਤੇ ਅਬੀਮੇਲੇਕ ਨੇ ਅਬਰਾਹਾਮ ਨੂੰ ਪੁੱਛਿਆ, “ਤੇਰਾ ਅਜਿਹਾ ਕਰਨ ਦਾ ਕੀ ਕਾਰਨ ਸੀ?”

11ਅਬਰਾਹਾਮ ਨੇ ਉੱਤਰ ਦਿੱਤਾ, “ਮੈਂ ਆਪਣੇ ਮਨ ਵਿੱਚ ਕਿਹਾ, ‘ਇਸ ਥਾਂ ਵਿੱਚ ਪਰਮੇਸ਼ਵਰ ਦਾ ਕੋਈ ਡਰ ਨਹੀਂ ਹੈ ਅਤੇ ਉਹ ਮੇਰੀ ਪਤਨੀ ਦੇ ਕਾਰਨ ਮੈਨੂੰ ਮਾਰ ਦੇਣਗੇ।’

12ਇਸ ਤੋਂ ਇਲਾਵਾ, ਉਹ ਸੱਚ-ਮੁੱਚ ਮੇਰੀ ਭੈਣ ਹੈ, ਉਹ ਮੇਰੇ ਪਿਤਾ ਦੀ ਧੀ ਹੈ, ਪਰ ਮੇਰੀ ਮਾਂ ਦੀ ਧੀ ਨਹੀਂ ਹੈ ਅਤੇ ਫਿਰ ਉਹ ਮੇਰੀ ਪਤਨੀ ਬਣ ਗਈ।

13ਅਤੇ ਜਦੋਂ ਪਰਮੇਸ਼ਵਰ ਨੇ ਮੈਨੂੰ ਮੇਰੇ ਪਿਤਾ ਦਾ ਘਰ ਛੱਡਣ ਲਈ ਕਿਹਾ, ਤਦ ਮੈਂ ਉਸ ਨੂੰ ਕਿਹਾ, ‘ਤੂੰ ਇਸ ਤਰ੍ਹਾਂ ਮੈਨੂੰ ਆਪਣਾ ਪਿਆਰ ਦਿਖਾ ਸਕਦੀ ਹੈ: ਜਿੱਥੇ ਵੀ ਅਸੀਂ ਜਾਈਏ, ਮੇਰੇ ਬਾਰੇ ਕਹਿਣਾ, ਉਹ ਮੇਰਾ ਭਰਾ ਹੈ।’ ”

14ਤਦ ਅਬੀਮੇਲੇਕ ਨੇ ਭੇਡਾਂ, ਡੰਗਰ ਅਤੇ ਨਰ ਅਤੇ ਦਾਸੀਆਂ ਲੈ ਕੇ ਅਬਰਾਹਾਮ ਨੂੰ ਦੇ ਦਿੱਤੀਆਂ ਅਤੇ ਉਸ ਨੇ ਉਸ ਦੀ ਪਤਨੀ ਸਾਰਾਹ ਨੂੰ ਵਾਪਸ ਕਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.