26ਪਰ ਅਬੀਮੇਲੇਕ ਨੇ ਆਖਿਆ, ਮੈਂ ਨਹੀਂ ਜਾਣਦਾ ਕਿ ਇਹ ਕਿਸਨੇ ਕੀਤਾ ਹੈ। ਤੁਸੀਂ ਮੈਨੂੰ ਨਹੀਂ ਦੱਸਿਆ ਅਤੇ ਮੈਂ ਇਸ ਬਾਰੇ ਅੱਜ ਹੀ ਸੁਣਿਆ ਹੈ।
27ਤਾਂ ਅਬਰਾਹਾਮ ਨੇ ਭੇਡਾਂ ਅਤੇ ਡੰਗਰ ਲੈ ਕੇ ਅਬੀਮੇਲੇਕ ਨੂੰ ਦੇ ਦਿੱਤੇ ਅਤੇ ਦੋਹਾਂ ਨੇ ਆਪਸ ਵਿੱਚ ਨੇਮ ਬੰਨ੍ਹਿਆਂ।
28ਅਬਰਾਹਾਮ ਨੇ ਇੱਜੜ ਵਿੱਚੋਂ ਸੱਤ ਭੇਡਾਂ ਨੂੰ ਵੱਖਰਾ ਕੀਤਾ,
29ਅਤੇ ਅਬੀਮੇਲੇਕ ਨੇ ਅਬਰਾਹਾਮ ਨੂੰ ਪੁੱਛਿਆ, “ਇਹਨਾਂ ਸੱਤ ਭੇਡਾਂ ਦਾ ਕੀ ਅਰਥ ਹੈ ਜੋ ਤੂੰ ਵੱਖਰੀਆਂ ਕੀਤੀਆਂ ਹਨ?”
30ਉਸ ਨੇ ਉੱਤਰ ਦਿੱਤਾ, “ਮੇਰੇ ਹੱਥੋਂ ਇਨ੍ਹਾਂ ਸੱਤ ਲੇਲੀਆਂ ਨੂੰ ਗਵਾਹ ਵਜੋਂ ਸਵੀਕਾਰ ਕਰ ਜੋ ਮੈਂ ਇਹ ਖੂਹ ਪੁੱਟਿਆ ਹੈ।”