ਉਤਪਤ 21

ਉਸ ਨੇ ਉੱਤਰ ਦਿੱਤਾ, “ਮੇਰੇ ਹੱਥੋਂ ਇਨ੍ਹਾਂ ਸੱਤ ਲੇਲੀਆਂ ਨੂੰ ਗਵਾਹ ਵਜੋਂ ਸਵੀਕਾਰ ਕਰ ਜੋ ਮੈਂ ਇਹ ਖੂਹ ਪੁੱਟਿਆ ਹੈ।”

Genesis 21:30 (UKJV) And he said, For these seven ewe lambs shall you take of my hand, that they may be a witness unto me, that I have dug this well.

28ਅਬਰਾਹਾਮ ਨੇ ਇੱਜੜ ਵਿੱਚੋਂ ਸੱਤ ਭੇਡਾਂ ਨੂੰ ਵੱਖਰਾ ਕੀਤਾ,

29ਅਤੇ ਅਬੀਮੇਲੇਕ ਨੇ ਅਬਰਾਹਾਮ ਨੂੰ ਪੁੱਛਿਆ, “ਇਹਨਾਂ ਸੱਤ ਭੇਡਾਂ ਦਾ ਕੀ ਅਰਥ ਹੈ ਜੋ ਤੂੰ ਵੱਖਰੀਆਂ ਕੀਤੀਆਂ ਹਨ?”

30ਉਸ ਨੇ ਉੱਤਰ ਦਿੱਤਾ, “ਮੇਰੇ ਹੱਥੋਂ ਇਨ੍ਹਾਂ ਸੱਤ ਲੇਲੀਆਂ ਨੂੰ ਗਵਾਹ ਵਜੋਂ ਸਵੀਕਾਰ ਕਰ ਜੋ ਮੈਂ ਇਹ ਖੂਹ ਪੁੱਟਿਆ ਹੈ।”

31ਇਸ ਲਈ ਉਸ ਥਾਂ ਦਾ ਨਾਮ ਬੇਰਸ਼ੇਬਾ ਰੱਖਿਆ ਗਿਆ ਕਿਉਂ ਜੋ ਉੱਥੇ ਦੋਹਾਂ ਮਨੁੱਖਾਂ ਨੇ ਸਹੁੰ ਖਾਧੀ।

32ਬੇਰਸ਼ੇਬਾ ਵਿੱਚ ਨੇਮ ਬੰਨ੍ਹਣ ਤੋਂ ਬਾਅਦ, ਅਬੀਮੇਲੇਕ ਅਤੇ ਫੀਕੋਲ ਉਸ ਦੀਆਂ ਫ਼ੌਜਾਂ ਦੇ ਸੈਨਾਪਤੀ ਫ਼ਲਿਸਤੀਆਂ ਦੇ ਦੇਸ਼ ਨੂੰ ਮੁੜ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.