30ਉਸ ਨੇ ਉੱਤਰ ਦਿੱਤਾ, “ਮੇਰੇ ਹੱਥੋਂ ਇਨ੍ਹਾਂ ਸੱਤ ਲੇਲੀਆਂ ਨੂੰ ਗਵਾਹ ਵਜੋਂ ਸਵੀਕਾਰ ਕਰ ਜੋ ਮੈਂ ਇਹ ਖੂਹ ਪੁੱਟਿਆ ਹੈ।”
31ਇਸ ਲਈ ਉਸ ਥਾਂ ਦਾ ਨਾਮ ਬੇਰਸ਼ੇਬਾ ਰੱਖਿਆ ਗਿਆ ਕਿਉਂ ਜੋ ਉੱਥੇ ਦੋਹਾਂ ਮਨੁੱਖਾਂ ਨੇ ਸਹੁੰ ਖਾਧੀ।
32ਬੇਰਸ਼ੇਬਾ ਵਿੱਚ ਨੇਮ ਬੰਨ੍ਹਣ ਤੋਂ ਬਾਅਦ, ਅਬੀਮੇਲੇਕ ਅਤੇ ਫੀਕੋਲ ਉਸ ਦੀਆਂ ਫ਼ੌਜਾਂ ਦੇ ਸੈਨਾਪਤੀ ਫ਼ਲਿਸਤੀਆਂ ਦੇ ਦੇਸ਼ ਨੂੰ ਮੁੜ ਗਏ।
33ਅਬਰਾਹਾਮ ਨੇ ਬੇਰਸ਼ੇਬਾ ਵਿੱਚ ਇੱਕ ਝਾਊ ਦਾ ਰੁੱਖ ਲਾਇਆ ਅਤੇ ਉੱਥੇ ਯਾਹਵੇਹ ਅੱਗੇ ਜੋ ਅਟੱਲ ਪਰਮੇਸ਼ਵਰ ਹੈ ਪ੍ਰਾਰਥਨਾ ਕੀਤੀ।
34ਅਤੇ ਅਬਰਾਹਾਮ ਫ਼ਲਿਸਤੀਆਂ ਦੇ ਦੇਸ਼ ਵਿੱਚ ਲੰਮਾ ਸਮਾਂ ਰਿਹਾ।