3ਤਦ ਅਬਰਾਹਾਮ ਆਪਣੀ ਮਰੀ ਹੋਈ ਪਤਨੀ ਦੇ ਪਾਸੋਂ ਉੱਠਿਆ ਅਤੇ ਹਿੱਤੀਆਂ ਨਾਲ ਗੱਲ ਕੀਤੀ ਅਤੇ ਉਸ ਨੇ ਆਖਿਆ,
4ਮੈਂ ਤੁਹਾਡੇ ਵਿੱਚ ਪਰਦੇਸੀ ਅਤੇ ਅਜਨਬੀ ਹਾਂ। ਮੈਨੂੰ ਇੱਥੇ ਦਫ਼ਨਾਉਣ ਲਈ ਕੁਝ ਜ਼ਮੀਨ ਵੇਚ ਦਿਓ ਤਾਂ ਜੋ ਮੈਂ ਆਪਣੇ ਮੁਰਦਿਆਂ ਨੂੰ ਦਫ਼ਨਾ ਸਕਾ।
5ਹਿੱਤੀਆਂ ਨੇ ਅਬਰਾਹਾਮ ਨੂੰ ਉੱਤਰ ਦਿੱਤਾ,
6“ਸ਼੍ਰੀਮਾਨ ਜੀ, ਸਾਡੀ ਗੱਲ ਸੁਣੋ। ਤੁਸੀਂ ਸਾਡੇ ਵਿੱਚ ਇੱਕ ਸ਼ਕਤੀਸ਼ਾਲੀ ਰਾਜਕੁਮਾਰ ਹੋ। ਆਪਣੇ ਮੁਰਦਿਆਂ ਨੂੰ ਸਾਡੀਆਂ ਸਭ ਤੋਂ ਪਸੰਦੀਦਾ ਕਬਰਾਂ ਵਿੱਚ ਦਫ਼ਨਾਓ। ਸਾਡੇ ਵਿੱਚੋਂ ਕੋਈ ਵੀ ਤੁਹਾਡੇ ਮੁਰਦਿਆਂ ਨੂੰ ਦਫ਼ਨਾਉਣ ਲਈ ਉਸਦੀ ਕਬਰ ਤੋਂ ਇਨਕਾਰ ਨਹੀਂ ਕਰੇਗਾ।”
7ਤਦ ਅਬਰਾਹਾਮ ਉੱਠਿਆ ਅਤੇ ਉਸ ਦੇਸ਼ ਦੇ ਲੋਕਾਂ ਅਰਥਾਤ ਹਿੱਤੀਆਂ ਅੱਗੇ ਝੁੱਕਿਆ।