ਉਤਪਤ 24

ਉਸ ਨੇ ਊਠਾਂ ਨੂੰ ਕਸਬੇ ਦੇ ਬਾਹਰ ਖੂਹ ਦੇ ਕੋਲ ਗੋਡੇ ਟੇਕਣ ਲਈ ਕਿਹਾ। ਇਹ ਸ਼ਾਮ ਦਾ ਸਮਾਂ ਸੀ, ਜਦੋਂ ਔਰਤਾਂ ਪਾਣੀ ਭਰਨ ਲਈ ਬਾਹਰ ਜਾਂਦੀਆਂ ਹਨ।

Genesis 24:11 (UKJV) And he made his camels to kneel down without the city by a well of water at the time of the evening, even the time that women go out to draw water.

9ਤਾਂ ਨੌਕਰ ਨੇ ਆਪਣਾ ਹੱਥ ਆਪਣੇ ਸੁਆਮੀ ਅਬਰਾਹਾਮ ਦੇ ਪੱਟ ਦੇ ਹੇਠਾਂ ਰੱਖਿਆ ਅਤੇ ਇਸ ਗੱਲ ਦੀ ਸਹੁੰ ਖਾਧੀ।

10ਤਦ ਨੌਕਰ ਆਪਣੇ ਮਾਲਕ ਦੀਆਂ ਸਾਰੀਆਂ ਚੰਗੀਆਂ ਵਸਤਾਂ ਨਾਲ ਲੱਦਿਆ ਹੋਇਆ ਦਸ ਊਠਾਂ ਨੂੰ ਆਪਣੇ ਨਾਲ ਲੈ ਕੇ ਚਲਾ ਗਿਆ। ਉਹ ਮਸੋਪੋਤਾਮੀਆ ਦੇ ਦੇਸ਼ ਵਿੱਚ ਨਾਹੋਰ ਨਗਰ ਨੂੰ ਚੱਲਾ ਗਿਆ।

11ਉਸ ਨੇ ਊਠਾਂ ਨੂੰ ਕਸਬੇ ਦੇ ਬਾਹਰ ਖੂਹ ਦੇ ਕੋਲ ਗੋਡੇ ਟੇਕਣ ਲਈ ਕਿਹਾ। ਇਹ ਸ਼ਾਮ ਦਾ ਸਮਾਂ ਸੀ, ਜਦੋਂ ਔਰਤਾਂ ਪਾਣੀ ਭਰਨ ਲਈ ਬਾਹਰ ਜਾਂਦੀਆਂ ਹਨ।

12ਤਦ ਉਸ ਨੇ ਪ੍ਰਾਰਥਨਾ ਕੀਤੀ, “ਹੇ ਯਾਹਵੇਹ, ਮੇਰੇ ਸੁਆਮੀ ਅਬਰਾਹਾਮ ਦੇ ਪਰਮੇਸ਼ਵਰ, ਅੱਜ ਮੈਨੂੰ ਸਫ਼ਲ ਕਰ ਅਤੇ ਮੇਰੇ ਮਾਲਕ ਅਬਰਾਹਾਮ ਉੱਤੇ ਕਿਰਪਾ ਕਰ।

13ਵੇਖੋ, ਮੈਂ ਇਸ ਚਸ਼ਮੇ ਦੇ ਕੋਲ ਖੜ੍ਹਾ ਹਾਂ ਅਤੇ ਨਗਰ ਵਾਸੀਆਂ ਦੀਆਂ ਧੀਆਂ ਪਾਣੀ ਭਰਨ ਲਈ ਬਾਹਰ ਆ ਰਹੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.