7ਯਾਹਵੇਹ, ਜੋ ਸਵਰਗ ਦਾ ਪਰਮੇਸ਼ਵਰ ਹੈ, ਜਿਸ ਨੇ ਮੈਨੂੰ ਮੇਰੇ ਪਿਤਾ ਦੇ ਘਰ ਅਤੇ ਮੇਰੀ ਧਰਤੀ ਤੋਂ ਬਾਹਰ ਲਿਆਇਆ ਅਤੇ ਜਿਸ ਨੇ ਮੇਰੇ ਨਾਲ ਗੱਲ ਕੀਤੀ ਅਤੇ ਮੇਰੇ ਨਾਲ ਸਹੁੰ ਖਾਧੀ, ‘ਮੈਂ ਤੇਰੇ ਸੰਤਾਨ ਨੂੰ ਇਹ ਧਰਤੀ ਦਿਆਂਗਾ।’ ਉਹ ਆਪਣੇ ਦੂਤ ਨੂੰ ਤੇਰੇ ਅੱਗੇ ਭੇਜੇਗਾ ਤਾਂ ਜੋ ਤੂੰ ਉੱਥੋਂ ਮੇਰੇ ਪੁੱਤਰ ਲਈ ਪਤਨੀ ਲਿਆ ਸਕੇ।
8ਜੇਕਰ ਉਹ ਤੀਵੀਂ ਤੇਰੇ ਨਾਲ ਵਾਪਸ ਨਾ ਆਉਣਾ ਚਾਹੇ ਤਾਂ ਤੂੰ ਮੇਰੀ ਇਸ ਸਹੁੰ ਤੋਂ ਮੁਕਤ ਹੋ ਜਾਵੇਗਾ। ਸਿਰਫ ਮੇਰੇ ਪੁੱਤਰ ਨੂੰ ਉੱਥੇ ਵਾਪਸ ਨਾ ਲੈ ਜਾਵੀ।”
9ਤਾਂ ਨੌਕਰ ਨੇ ਆਪਣਾ ਹੱਥ ਆਪਣੇ ਸੁਆਮੀ ਅਬਰਾਹਾਮ ਦੇ ਪੱਟ ਦੇ ਹੇਠਾਂ ਰੱਖਿਆ ਅਤੇ ਇਸ ਗੱਲ ਦੀ ਸਹੁੰ ਖਾਧੀ।
10ਤਦ ਨੌਕਰ ਆਪਣੇ ਮਾਲਕ ਦੀਆਂ ਸਾਰੀਆਂ ਚੰਗੀਆਂ ਵਸਤਾਂ ਨਾਲ ਲੱਦਿਆ ਹੋਇਆ ਦਸ ਊਠਾਂ ਨੂੰ ਆਪਣੇ ਨਾਲ ਲੈ ਕੇ ਚਲਾ ਗਿਆ। ਉਹ ਮਸੋਪੋਤਾਮੀਆ ਦੇ ਦੇਸ਼ ਵਿੱਚ ਨਾਹੋਰ ਨਗਰ ਨੂੰ ਚੱਲਾ ਗਿਆ।
11ਉਸ ਨੇ ਊਠਾਂ ਨੂੰ ਕਸਬੇ ਦੇ ਬਾਹਰ ਖੂਹ ਦੇ ਕੋਲ ਗੋਡੇ ਟੇਕਣ ਲਈ ਕਿਹਾ। ਇਹ ਸ਼ਾਮ ਦਾ ਸਮਾਂ ਸੀ, ਜਦੋਂ ਔਰਤਾਂ ਪਾਣੀ ਭਰਨ ਲਈ ਬਾਹਰ ਜਾਂਦੀਆਂ ਹਨ।