ਉਤਪਤ 27

ਤਦ ਉਹ ਦੇ ਪਿਤਾ ਇਸਹਾਕ ਨੇ ਉਹ ਨੂੰ ਆਖਿਆ, ਹੇ ਮੇਰੇ ਪੁੱਤਰ ਇੱਥੇ ਆ ਅਤੇ ਮੈਨੂੰ ਚੁੰਮ।

Genesis 27:26 (UKJV) And his father Isaac said unto him, Come near now, and kiss me, my son.

24ਉਸ ਨੇ ਫਿਰ ਪੁੱਛਿਆ, “ਕੀ ਤੂੰ ਸੱਚ-ਮੁੱਚ ਮੇਰਾ ਪੁੱਤਰ ਏਸਾਓ ਹੈ?” ਉਸਨੇ ਜਵਾਬ ਦਿੱਤਾ, “ਮੈਂ ਹੀ ਹਾਂ।”

25ਤਦ ਉਸ ਨੇ ਆਖਿਆ, ਹੇ ਮੇਰੇ ਪੁੱਤਰ, ਆਪਣੇ ਸ਼ਿਕਾਰ ਨੂੰ ਮੇਰੇ ਕੋਲ ਲਿਆ ਤਾਂ ਜੋ ਮੈਂ ਤੈਨੂੰ ਬਰਕਤ ਦੇ ਸਕਾਂ। ਯਾਕੋਬ ਉਸ ਕੋਲ ਲਿਆਇਆ, ਉਸ ਨੇ ਖਾਧਾ ਅਤੇ ਉਹ ਕੁਝ ਦਾਖ਼ਰਸ ਵੀ ਲਿਆਇਆ ਅਤੇ ਇਸਹਾਕ ਨੇ ਪੀਤੀ।

26ਤਦ ਉਹ ਦੇ ਪਿਤਾ ਇਸਹਾਕ ਨੇ ਉਹ ਨੂੰ ਆਖਿਆ, ਹੇ ਮੇਰੇ ਪੁੱਤਰ ਇੱਥੇ ਆ ਅਤੇ ਮੈਨੂੰ ਚੁੰਮ।

27ਤਾਂ ਉਹ ਉਸ ਕੋਲ ਗਿਆ ਅਤੇ ਉਸ ਨੂੰ ਚੁੰਮਿਆ। ਜਦੋਂ ਇਸਹਾਕ ਨੇ ਆਪਣੇ ਕੱਪੜਿਆਂ ਦੀ ਸੁਗੰਧ ਸੁੰਘੀ, ਤਾਂ ਉਸਨੇ ਉਸਨੂੰ ਬਰਕਤ ਦਿੱਤੀ ਅਤੇ ਕਿਹਾ, “ਆਹ, ਮੇਰੇ ਪੁੱਤਰ ਦੀ ਸੁਗੰਧ ਖੇਤ ਦੀ ਸੁਗੰਧ ਵਰਗੀ ਹੈ ਜਿਸ ਨੂੰ ਯਾਹਵੇਹ ਨੇ ਬਰਕਤ ਦਿੱਤੀ ਹੈ।

28ਪਰਮੇਸ਼ਵਰ ਤੁਹਾਨੂੰ ਅਕਾਸ਼ ਦੀ ਤ੍ਰੇਲ ਅਤੇ ਧਰਤੀ ਦੀ ਅਮੀਰੀ ਦੇਵੇ, ਬਹੁਤ ਸਾਰਾ ਅਨਾਜ ਅਤੇ ਦਾਖ਼ਰਸ ਦੀ ਭਰਪੂਰੀ ਤੋਂ ਬਰਕਤ ਦੇਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.