10ਲੇਆਹ ਦੀ ਦਾਸੀ ਜ਼ਿਲਫ਼ਾਹ ਨੇ ਯਾਕੋਬ ਦੇ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ।
11ਤਦ ਲੇਆਹ ਨੇ ਕਿਹਾ, “ਕਿੰਨੀ ਚੰਗੀ ਕਿਸਮਤ ਹੈ ਮੇਰੀ!” ਇਸ ਲਈ ਉਸਨੇ ਉਸਦਾ ਨਾਮ ਗਾਦ ਰੱਖਿਆ।
12ਲੇਆਹ ਦੀ ਦਾਸੀ ਜ਼ਿਲਫ਼ਾਹ ਨੇ ਯਾਕੋਬ ਦੇ ਇੱਕ-ਦੂਜੇ ਪੁੱਤਰ ਨੂੰ ਜਨਮ ਦਿੱਤਾ।
13ਤਦ ਲੇਆਹ ਨੇ ਆਖਿਆ, ਮੈਂ ਕਿੰਨੀ ਖੁਸ਼ ਹਾਂ! ਇਸ ਕਾਰਨ ਔਰਤਾਂ ਮੈਨੂੰ ਧੰਨ ਕਹਿਣਗੀਆਂ। ਇਸ ਲਈ ਉਸ ਨੇ ਉਸਦਾ ਨਾਮ ਆਸ਼ੇਰ ਰੱਖਿਆ।
14ਕਣਕ ਦੀ ਵਾਢੀ ਦੇ ਦੌਰਾਨ, ਰਊਬੇਨ ਖੇਤਾਂ ਵਿੱਚ ਗਿਆ ਅਤੇ ਉਸਨੂੰ ਕੁਝ ਦੁੰਦਰੇ ਪੌਦੇ ਦੇ ਫਲ ਮਿਲੇ, ਜੋ ਉਹ ਆਪਣੀ ਮਾਤਾ ਲੇਆਹ ਕੋਲ ਲਿਆਇਆ। ਰਾਖ਼ੇਲ ਨੇ ਲੇਆਹ ਨੂੰ ਕਿਹਾ, “ਕਿਰਪਾ ਕਰਕੇ ਮੈਨੂੰ ਆਪਣੇ ਪੁੱਤਰ ਦੇ ਦੁੰਦਰੇ ਫਲ ਵਿੱਚੋਂ ਕੁਝ ਦੇ ਦਿਓ।”