11ਤਦ ਲੇਆਹ ਨੇ ਕਿਹਾ, “ਕਿੰਨੀ ਚੰਗੀ ਕਿਸਮਤ ਹੈ ਮੇਰੀ!” ਇਸ ਲਈ ਉਸਨੇ ਉਸਦਾ ਨਾਮ ਗਾਦ ਰੱਖਿਆ।
12ਲੇਆਹ ਦੀ ਦਾਸੀ ਜ਼ਿਲਫ਼ਾਹ ਨੇ ਯਾਕੋਬ ਦੇ ਇੱਕ-ਦੂਜੇ ਪੁੱਤਰ ਨੂੰ ਜਨਮ ਦਿੱਤਾ।
13ਤਦ ਲੇਆਹ ਨੇ ਆਖਿਆ, ਮੈਂ ਕਿੰਨੀ ਖੁਸ਼ ਹਾਂ! ਇਸ ਕਾਰਨ ਔਰਤਾਂ ਮੈਨੂੰ ਧੰਨ ਕਹਿਣਗੀਆਂ। ਇਸ ਲਈ ਉਸ ਨੇ ਉਸਦਾ ਨਾਮ ਆਸ਼ੇਰ ਰੱਖਿਆ।
14ਕਣਕ ਦੀ ਵਾਢੀ ਦੇ ਦੌਰਾਨ, ਰਊਬੇਨ ਖੇਤਾਂ ਵਿੱਚ ਗਿਆ ਅਤੇ ਉਸਨੂੰ ਕੁਝ ਦੁੰਦਰੇ ਪੌਦੇ ਦੇ ਫਲ ਮਿਲੇ, ਜੋ ਉਹ ਆਪਣੀ ਮਾਤਾ ਲੇਆਹ ਕੋਲ ਲਿਆਇਆ। ਰਾਖ਼ੇਲ ਨੇ ਲੇਆਹ ਨੂੰ ਕਿਹਾ, “ਕਿਰਪਾ ਕਰਕੇ ਮੈਨੂੰ ਆਪਣੇ ਪੁੱਤਰ ਦੇ ਦੁੰਦਰੇ ਫਲ ਵਿੱਚੋਂ ਕੁਝ ਦੇ ਦਿਓ।”
15ਪਰ ਉਸ ਨੇ ਉਸ ਨੂੰ ਆਖਿਆ, “ਕੀ ਇਹ ਕਾਫ਼ੀ ਨਹੀਂ ਸੀ ਕਿ ਤੂੰ ਮੇਰੇ ਪਤੀ ਨੂੰ ਖੋਹ ਲਿਆ? ਕੀ ਤੂੰ ਮੇਰੇ ਬੇਟੇ ਦੇ ਦੁੰਦਰੇ ਫਲ ਵੀ ਲੈ ਜਾਵੇਗੀ?” ਰਾਖ਼ੇਲ ਨੇ ਕਿਹਾ, “ਬਹੁਤ ਵਧੀਆ, ਤੁਹਾਡੇ ਪੁੱਤਰ ਦੇ ਦੁੰਦਰੇ ਦੇ ਬਦਲੇ ਉਹ ਅੱਜ ਰਾਤ ਤੁਹਾਡੇ ਨਾਲ ਸੌਂ ਸਕਦਾ ਹੈ।”