ਉਤਪਤ 30

ਪਰ ਉਸ ਨੇ ਉਸ ਨੂੰ ਆਖਿਆ, “ਕੀ ਇਹ ਕਾਫ਼ੀ ਨਹੀਂ ਸੀ ਕਿ ਤੂੰ ਮੇਰੇ ਪਤੀ ਨੂੰ ਖੋਹ ਲਿਆ? ਕੀ ਤੂੰ ਮੇਰੇ ਬੇਟੇ ਦੇ ਦੁੰਦਰੇ ਫਲ ਵੀ ਲੈ ਜਾਵੇਗੀ?” ਰਾਖ਼ੇਲ ਨੇ ਕਿਹਾ, “ਬਹੁਤ ਵਧੀਆ, ਤੁਹਾਡੇ ਪੁੱਤਰ ਦੇ ਦੁੰਦਰੇ ਦੇ ਬਦਲੇ ਉਹ ਅੱਜ ਰਾਤ ਤੁਹਾਡੇ ਨਾਲ ਸੌਂ ਸਕਦਾ ਹੈ।”

Genesis 30:15 (UKJV) And she said unto her, Is it a small matter that you have taken my husband? and would you take away my son's mandrakes also? And Rachel said, Therefore he shall lie with you to night for your son's mandrakes.

13ਤਦ ਲੇਆਹ ਨੇ ਆਖਿਆ, ਮੈਂ ਕਿੰਨੀ ਖੁਸ਼ ਹਾਂ! ਇਸ ਕਾਰਨ ਔਰਤਾਂ ਮੈਨੂੰ ਧੰਨ ਕਹਿਣਗੀਆਂ। ਇਸ ਲਈ ਉਸ ਨੇ ਉਸਦਾ ਨਾਮ ਆਸ਼ੇਰ ਰੱਖਿਆ।

14ਕਣਕ ਦੀ ਵਾਢੀ ਦੇ ਦੌਰਾਨ, ਰਊਬੇਨ ਖੇਤਾਂ ਵਿੱਚ ਗਿਆ ਅਤੇ ਉਸਨੂੰ ਕੁਝ ਦੁੰਦਰੇ ਪੌਦੇ ਦੇ ਫਲ ਮਿਲੇ, ਜੋ ਉਹ ਆਪਣੀ ਮਾਤਾ ਲੇਆਹ ਕੋਲ ਲਿਆਇਆ। ਰਾਖ਼ੇਲ ਨੇ ਲੇਆਹ ਨੂੰ ਕਿਹਾ, “ਕਿਰਪਾ ਕਰਕੇ ਮੈਨੂੰ ਆਪਣੇ ਪੁੱਤਰ ਦੇ ਦੁੰਦਰੇ ਫਲ ਵਿੱਚੋਂ ਕੁਝ ਦੇ ਦਿਓ।”

15ਪਰ ਉਸ ਨੇ ਉਸ ਨੂੰ ਆਖਿਆ, “ਕੀ ਇਹ ਕਾਫ਼ੀ ਨਹੀਂ ਸੀ ਕਿ ਤੂੰ ਮੇਰੇ ਪਤੀ ਨੂੰ ਖੋਹ ਲਿਆ? ਕੀ ਤੂੰ ਮੇਰੇ ਬੇਟੇ ਦੇ ਦੁੰਦਰੇ ਫਲ ਵੀ ਲੈ ਜਾਵੇਗੀ?” ਰਾਖ਼ੇਲ ਨੇ ਕਿਹਾ, “ਬਹੁਤ ਵਧੀਆ, ਤੁਹਾਡੇ ਪੁੱਤਰ ਦੇ ਦੁੰਦਰੇ ਦੇ ਬਦਲੇ ਉਹ ਅੱਜ ਰਾਤ ਤੁਹਾਡੇ ਨਾਲ ਸੌਂ ਸਕਦਾ ਹੈ।”

16ਇਸ ਲਈ ਜਦੋਂ ਸ਼ਾਮ ਨੂੰ ਯਾਕੋਬ ਖੇਤਾਂ ਵਿੱਚੋਂ ਆਇਆ ਤਾਂ ਲੇਆਹ ਉਸਨੂੰ ਮਿਲਣ ਲਈ ਬਾਹਰ ਗਈ। ਉਸਨੇ ਕਿਹਾ, “ਤੁਹਾਨੂੰ ਮੇਰੇ ਨਾਲ ਸੌਣਾ ਚਾਹੀਦਾ ਹੈ, ਮੈਂ ਤੈਨੂੰ ਆਪਣੇ ਪੁੱਤਰ ਦੇ ਦੁੰਦਰੇ ਨਾਲ ਕਿਰਾਏ ਉੱਤੇ ਲਿਆ ਹੈ।” ਇਸ ਲਈ ਉਹ ਉਸ ਰਾਤ ਉਸ ਨਾਲ ਸੌਂ ਗਿਆ।

17ਪਰਮੇਸ਼ਵਰ ਨੇ ਲੇਆਹ ਦੀ ਗੱਲ ਸੁਣੀ ਅਤੇ ਉਹ ਗਰਭਵਤੀ ਹੋ ਗਈ ਅਤੇ ਯਾਕੋਬ ਦੇ ਪੰਜਵੇਂ ਪੁੱਤਰ ਨੂੰ ਜਨਮ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.