9ਜਦੋਂ ਲੇਆਹ ਨੇ ਦੇਖਿਆ ਕਿ ਉਸਦੇ ਬੱਚੇ ਹੋਣੇ ਬੰਦ ਹੋ ਗਏ ਹਨ, ਤਾਂ ਉਸਨੇ ਆਪਣੀ ਦਾਸੀ ਜ਼ਿਲਫ਼ਾਹ ਨੂੰ ਲੈ ਕੇ ਯਾਕੋਬ ਨੂੰ ਪਤਨੀ ਵਜੋਂ ਦੇ ਦਿੱਤਾ।
10ਲੇਆਹ ਦੀ ਦਾਸੀ ਜ਼ਿਲਫ਼ਾਹ ਨੇ ਯਾਕੋਬ ਦੇ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ।
11ਤਦ ਲੇਆਹ ਨੇ ਕਿਹਾ, “ਕਿੰਨੀ ਚੰਗੀ ਕਿਸਮਤ ਹੈ ਮੇਰੀ!” ਇਸ ਲਈ ਉਸਨੇ ਉਸਦਾ ਨਾਮ ਗਾਦ ਰੱਖਿਆ।
12ਲੇਆਹ ਦੀ ਦਾਸੀ ਜ਼ਿਲਫ਼ਾਹ ਨੇ ਯਾਕੋਬ ਦੇ ਇੱਕ-ਦੂਜੇ ਪੁੱਤਰ ਨੂੰ ਜਨਮ ਦਿੱਤਾ।
13ਤਦ ਲੇਆਹ ਨੇ ਆਖਿਆ, ਮੈਂ ਕਿੰਨੀ ਖੁਸ਼ ਹਾਂ! ਇਸ ਕਾਰਨ ਔਰਤਾਂ ਮੈਨੂੰ ਧੰਨ ਕਹਿਣਗੀਆਂ। ਇਸ ਲਈ ਉਸ ਨੇ ਉਸਦਾ ਨਾਮ ਆਸ਼ੇਰ ਰੱਖਿਆ।