18ਫ਼ੇਰ ਤੂੰ ਆਖਣਾ, ‘ਉਹ ਤੇਰੇ ਸੇਵਕ ਯਾਕੋਬ ਦੇ ਹਨ। ਉਹ ਮੇਰੇ ਸੁਆਮੀ ਏਸਾਓ ਲਈ ਭੇਜੀ ਹੋਈ ਭੇਟ ਹਨ ਅਤੇ ਉਹ ਸਾਡੇ ਪਿੱਛੇ ਆ ਰਿਹਾ ਹੈ।’ ”
19ਉਸਨੇ ਦੂਜੇ ਅਤੇ ਤੀਜੇ ਰਖਵਾਲਿਆ ਨੂੰ ਹੋਰ ਸਾਰੇ ਲੋਕਾਂ ਨੂੰ ਵੀ ਹਿਦਾਇਤ ਦਿੱਤੀ ਜੋ ਝੁੰਡਾਂ ਦੇ ਪਿੱਛੇ ਚੱਲਦੇ ਸਨ। “ਜਦੋਂ ਤੁਸੀਂ ਏਸਾਓ ਨੂੰ ਮਿਲਦੇ ਹੋ, ਤਾਂ ਤੁਸੀਂ ਵੀ ਉਸਨੂੰ ਇਹੀ ਗੱਲ ਕਹੋ।
20ਅਤੇ ਇਹ ਜ਼ਰੂਰ ਆਖੋ, ‘ਤੇਰਾ ਸੇਵਕ ਯਾਕੋਬ ਸਾਡੇ ਪਿੱਛੇ ਆ ਰਿਹਾ ਹੈ।’ ” ਕਿਉਂਕਿ ਉਸਨੇ ਸੋਚਿਆ, “ਮੈਂ ਉਸਨੂੰ ਇਹਨਾਂ ਤੋਹਫ਼ਿਆਂ ਨਾਲ ਸ਼ਾਂਤ ਕਰਾਂਗਾ ਜੋ ਮੈਂ ਅੱਗੇ ਭੇਜ ਰਿਹਾ ਹਾਂ, ਬਾਅਦ ਵਿੱਚ ਜਦੋਂ ਮੈਂ ਉਸ ਨੂੰ ਦੇਖਾਂਗਾ ਸ਼ਾਇਦ ਉਹ ਮੈਨੂੰ ਸਵੀਕਾਰ ਕਰੇਂਗਾ।”
21ਸੋ ਯਾਕੋਬ ਦੀਆਂ ਭੇਟਾਂ ਉਸ ਦੇ ਅੱਗੇ-ਅੱਗੇ ਚੱਲੀਆਂ ਪਰ ਉਸ ਨੇ ਆਪ ਡੇਰੇ ਵਿੱਚ ਰਾਤ ਕੱਟੀ।
22ਉਸ ਰਾਤ ਯਾਕੋਬ ਉੱਠਿਆ ਅਤੇ ਆਪਣੀਆਂ ਦੋ ਪਤਨੀਆਂ, ਆਪਣੀਆਂ ਦੋ ਦਾਸੀਆਂ ਅਤੇ ਗਿਆਰਾਂ ਪੁੱਤਰਾਂ ਨੂੰ ਲੈ ਕੇ ਯਬੋਕ ਨਦੀ ਤੋਂ ਪਾਰ ਲੰਘਾ ਦਿੱਤਾ।