ਉਤਪਤ 32

ਉਸ ਰਾਤ ਯਾਕੋਬ ਉੱਠਿਆ ਅਤੇ ਆਪਣੀਆਂ ਦੋ ਪਤਨੀਆਂ, ਆਪਣੀਆਂ ਦੋ ਦਾਸੀਆਂ ਅਤੇ ਗਿਆਰਾਂ ਪੁੱਤਰਾਂ ਨੂੰ ਲੈ ਕੇ ਯਬੋਕ ਨਦੀ ਤੋਂ ਪਾਰ ਲੰਘਾ ਦਿੱਤਾ।

Genesis 32:22 (UKJV) And he rose up that night, and took his two wives, and his two female servants, and his eleven sons, and passed over the ford Jabbok.

20ਅਤੇ ਇਹ ਜ਼ਰੂਰ ਆਖੋ, ‘ਤੇਰਾ ਸੇਵਕ ਯਾਕੋਬ ਸਾਡੇ ਪਿੱਛੇ ਆ ਰਿਹਾ ਹੈ।’ ” ਕਿਉਂਕਿ ਉਸਨੇ ਸੋਚਿਆ, “ਮੈਂ ਉਸਨੂੰ ਇਹਨਾਂ ਤੋਹਫ਼ਿਆਂ ਨਾਲ ਸ਼ਾਂਤ ਕਰਾਂਗਾ ਜੋ ਮੈਂ ਅੱਗੇ ਭੇਜ ਰਿਹਾ ਹਾਂ, ਬਾਅਦ ਵਿੱਚ ਜਦੋਂ ਮੈਂ ਉਸ ਨੂੰ ਦੇਖਾਂਗਾ ਸ਼ਾਇਦ ਉਹ ਮੈਨੂੰ ਸਵੀਕਾਰ ਕਰੇਂਗਾ।”

21ਸੋ ਯਾਕੋਬ ਦੀਆਂ ਭੇਟਾਂ ਉਸ ਦੇ ਅੱਗੇ-ਅੱਗੇ ਚੱਲੀਆਂ ਪਰ ਉਸ ਨੇ ਆਪ ਡੇਰੇ ਵਿੱਚ ਰਾਤ ਕੱਟੀ।

22ਉਸ ਰਾਤ ਯਾਕੋਬ ਉੱਠਿਆ ਅਤੇ ਆਪਣੀਆਂ ਦੋ ਪਤਨੀਆਂ, ਆਪਣੀਆਂ ਦੋ ਦਾਸੀਆਂ ਅਤੇ ਗਿਆਰਾਂ ਪੁੱਤਰਾਂ ਨੂੰ ਲੈ ਕੇ ਯਬੋਕ ਨਦੀ ਤੋਂ ਪਾਰ ਲੰਘਾ ਦਿੱਤਾ।

23ਜਦੋਂ ਉਸ ਨੇ ਉਹਨਾਂ ਨੂੰ ਨਦੀ ਦੇ ਪਾਰ ਭੇਜ ਦਿੱਤਾ ਤਾਂ ਉਸ ਨੇ ਆਪਣਾ ਸਾਰਾ ਮਾਲ-ਧਨ ਭੇਜ ਦਿੱਤਾ।

24ਤਾਂ ਯਾਕੋਬ ਇਕੱਲਾ ਰਹਿ ਗਿਆ ਅਤੇ ਇੱਕ ਮਨੁੱਖ ਸਵੇਰ ਤੱਕ ਉਹ ਦੇ ਨਾਲ ਘੁਲਦਾ ਰਿਹਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.