9ਤਦ ਯਾਹਵੇਹ ਨੇ ਕਾਇਨ ਨੂੰ ਕਿਹਾ, “ਤੇਰਾ ਭਰਾ ਹਾਬਲ ਕਿੱਥੇ ਹੈ?” ਉਸਨੇ ਜਵਾਬ ਦਿੱਤਾ, “ਮੈਂ ਨਹੀਂ ਜਾਣਦਾ, ਕੀ ਮੈਂ ਆਪਣੇ ਭਰਾ ਦਾ ਰੱਖਿਅਕ ਹਾਂ?”
10ਯਾਹਵੇਹ ਨੇ ਕਿਹਾ, “ਤੂੰ ਕੀ ਕੀਤਾ ਹੈ? ਸੁਣ! ਤੇਰੇ ਭਰਾ ਦਾ ਲਹੂ ਧਰਤੀ ਤੋਂ ਮੇਰੇ ਅੱਗੇ ਦੁਹਾਈ ਦਿੰਦਾ ਹੈ।
11ਇਸ ਲਈ ਹੁਣ ਤੂੰ ਜ਼ਮੀਨ ਤੋਂ, ਜਿਸ ਨੇ ਆਪਣਾ ਮੂੰਹ ਤੇਰੇ ਭਰਾ ਦਾ ਲਹੂ ਤੇਰੇ ਹੱਥੋਂ ਲੈਣ ਲਈ ਖੋਲ੍ਹਿਆ ਹੈ, ਸਰਾਪੀ ਹੋਇਆ ਹੈ।
12ਜਦੋਂ ਤੂੰ ਜ਼ਮੀਨ ਵਿੱਚ ਕੰਮ ਕਰੇਗਾ, ਤਾਂ ਇਹ ਤੇਰੇ ਲਈ ਆਪਣੀ ਪੂਰੀ ਫ਼ਸਲ ਨਹੀਂ ਦੇਵੇਗੀ। ਤੂੰ ਧਰਤੀ ਉੱਤੇ ਇੱਕ ਬੇਚੈਨ ਭਟਕਣ ਵਾਲਾ ਹੋਵੇਂਗਾ।”
13ਕਾਇਨ ਨੇ ਯਾਹਵੇਹ ਨੂੰ ਕਿਹਾ, “ਮੇਰੀ ਸਜ਼ਾ ਮੇਰੇ ਸਹਿਣ ਤੋਂ ਬਾਹਰ ਹੈ।