ਉਤਪਤ 4

ਜਦੋਂ ਤੂੰ ਜ਼ਮੀਨ ਵਿੱਚ ਕੰਮ ਕਰੇਗਾ, ਤਾਂ ਇਹ ਤੇਰੇ ਲਈ ਆਪਣੀ ਪੂਰੀ ਫ਼ਸਲ ਨਹੀਂ ਦੇਵੇਗੀ। ਤੂੰ ਧਰਤੀ ਉੱਤੇ ਇੱਕ ਬੇਚੈਨ ਭਟਕਣ ਵਾਲਾ ਹੋਵੇਂਗਾ।”

Genesis 4:12 (UKJV) When you till the ground, it shall not henceforth yield unto you her strength; a fugitive and a vagabond shall you be in the earth.

10ਯਾਹਵੇਹ ਨੇ ਕਿਹਾ, “ਤੂੰ ਕੀ ਕੀਤਾ ਹੈ? ਸੁਣ! ਤੇਰੇ ਭਰਾ ਦਾ ਲਹੂ ਧਰਤੀ ਤੋਂ ਮੇਰੇ ਅੱਗੇ ਦੁਹਾਈ ਦਿੰਦਾ ਹੈ।

11ਇਸ ਲਈ ਹੁਣ ਤੂੰ ਜ਼ਮੀਨ ਤੋਂ, ਜਿਸ ਨੇ ਆਪਣਾ ਮੂੰਹ ਤੇਰੇ ਭਰਾ ਦਾ ਲਹੂ ਤੇਰੇ ਹੱਥੋਂ ਲੈਣ ਲਈ ਖੋਲ੍ਹਿਆ ਹੈ, ਸਰਾਪੀ ਹੋਇਆ ਹੈ।

12ਜਦੋਂ ਤੂੰ ਜ਼ਮੀਨ ਵਿੱਚ ਕੰਮ ਕਰੇਗਾ, ਤਾਂ ਇਹ ਤੇਰੇ ਲਈ ਆਪਣੀ ਪੂਰੀ ਫ਼ਸਲ ਨਹੀਂ ਦੇਵੇਗੀ। ਤੂੰ ਧਰਤੀ ਉੱਤੇ ਇੱਕ ਬੇਚੈਨ ਭਟਕਣ ਵਾਲਾ ਹੋਵੇਂਗਾ।”

13ਕਾਇਨ ਨੇ ਯਾਹਵੇਹ ਨੂੰ ਕਿਹਾ, “ਮੇਰੀ ਸਜ਼ਾ ਮੇਰੇ ਸਹਿਣ ਤੋਂ ਬਾਹਰ ਹੈ।

14ਅੱਜ ਤੂੰ ਮੈਨੂੰ ਦੇਸ਼ ਤੋਂ ਭਜਾ ਰਿਹਾ ਹੈ ਅਤੇ ਮੈਂ ਤੇਰੀ ਹਜ਼ੂਰੀ ਤੋਂ ਲੁਕ ਜਾਵਾਂਗਾ। ਜੇ ਮੈਂ ਇਕੱਲਾ ਅਤੇ ਬੇਸਹਾਰਾ ਘੁੰਮਦਾ ਰਿਹਾ, ਤਾਂ ਜਿਸ ਦੇ ਸਾਹਮਣੇ ਵੀ ਜਾਵਾਂਗਾ, ਉਹ ਮੈਨੂੰ ਮਾਰ ਦੇਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.