ਉਤਪਤ 4

ਅੱਜ ਤੂੰ ਮੈਨੂੰ ਦੇਸ਼ ਤੋਂ ਭਜਾ ਰਿਹਾ ਹੈ ਅਤੇ ਮੈਂ ਤੇਰੀ ਹਜ਼ੂਰੀ ਤੋਂ ਲੁਕ ਜਾਵਾਂਗਾ। ਜੇ ਮੈਂ ਇਕੱਲਾ ਅਤੇ ਬੇਸਹਾਰਾ ਘੁੰਮਦਾ ਰਿਹਾ, ਤਾਂ ਜਿਸ ਦੇ ਸਾਹਮਣੇ ਵੀ ਜਾਵਾਂਗਾ, ਉਹ ਮੈਨੂੰ ਮਾਰ ਦੇਵੇਗਾ।”

Genesis 4:14 (UKJV) Behold, you have driven me out this day from the face of the earth; and from your face shall I be hid; and I shall be a fugitive and a vagabond in the earth; and it shall come to pass, that every one that finds me shall slay me.

12ਜਦੋਂ ਤੂੰ ਜ਼ਮੀਨ ਵਿੱਚ ਕੰਮ ਕਰੇਗਾ, ਤਾਂ ਇਹ ਤੇਰੇ ਲਈ ਆਪਣੀ ਪੂਰੀ ਫ਼ਸਲ ਨਹੀਂ ਦੇਵੇਗੀ। ਤੂੰ ਧਰਤੀ ਉੱਤੇ ਇੱਕ ਬੇਚੈਨ ਭਟਕਣ ਵਾਲਾ ਹੋਵੇਂਗਾ।”

13ਕਾਇਨ ਨੇ ਯਾਹਵੇਹ ਨੂੰ ਕਿਹਾ, “ਮੇਰੀ ਸਜ਼ਾ ਮੇਰੇ ਸਹਿਣ ਤੋਂ ਬਾਹਰ ਹੈ।

14ਅੱਜ ਤੂੰ ਮੈਨੂੰ ਦੇਸ਼ ਤੋਂ ਭਜਾ ਰਿਹਾ ਹੈ ਅਤੇ ਮੈਂ ਤੇਰੀ ਹਜ਼ੂਰੀ ਤੋਂ ਲੁਕ ਜਾਵਾਂਗਾ। ਜੇ ਮੈਂ ਇਕੱਲਾ ਅਤੇ ਬੇਸਹਾਰਾ ਘੁੰਮਦਾ ਰਿਹਾ, ਤਾਂ ਜਿਸ ਦੇ ਸਾਹਮਣੇ ਵੀ ਜਾਵਾਂਗਾ, ਉਹ ਮੈਨੂੰ ਮਾਰ ਦੇਵੇਗਾ।”

15ਪਰ ਯਾਹਵੇਹ ਨੇ ਉਸ ਨੂੰ ਕਿਹਾ, “ਨਹੀਂ, ਜਿਹੜਾ ਵੀ ਕਾਇਨ ਨੂੰ ਮਾਰੇ, ਉਸ ਕੋਲੋ ਸੱਤ ਗੁਣਾ ਬਦਲਾ ਲਿਆਂ ਜਾਵੇਗਾ।” ਫਿਰ ਯਾਹਵੇਹ ਨੇ ਕਾਇਨ ਉੱਤੇ ਇੱਕ ਨਿਸ਼ਾਨ ਲਗਾ ਦਿੱਤਾ ਤਾਂ ਜੋ ਕੋਈ ਵੀ ਉਸਨੂੰ ਲੱਭ ਨਾ ਸਕੇ ਉਸਨੂੰ ਮਾਰ ਨਾ ਦੇਵੇ।

16ਸੋ ਕਾਇਨ ਯਾਹਵੇਹ ਦੀ ਹਜ਼ੂਰੀ ਤੋਂ ਨਿੱਕਲ ਗਿਆ ਅਤੇ ਅਦਨ ਦੇ ਪੂਰਬ ਵੱਲ ਨੋਦ ਦੇ ਦੇਸ਼ ਵਿੱਚ ਰਹਿਣ ਲੱਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.