11ਇਸ ਲਈ ਹੁਣ ਤੂੰ ਜ਼ਮੀਨ ਤੋਂ, ਜਿਸ ਨੇ ਆਪਣਾ ਮੂੰਹ ਤੇਰੇ ਭਰਾ ਦਾ ਲਹੂ ਤੇਰੇ ਹੱਥੋਂ ਲੈਣ ਲਈ ਖੋਲ੍ਹਿਆ ਹੈ, ਸਰਾਪੀ ਹੋਇਆ ਹੈ।
12ਜਦੋਂ ਤੂੰ ਜ਼ਮੀਨ ਵਿੱਚ ਕੰਮ ਕਰੇਗਾ, ਤਾਂ ਇਹ ਤੇਰੇ ਲਈ ਆਪਣੀ ਪੂਰੀ ਫ਼ਸਲ ਨਹੀਂ ਦੇਵੇਗੀ। ਤੂੰ ਧਰਤੀ ਉੱਤੇ ਇੱਕ ਬੇਚੈਨ ਭਟਕਣ ਵਾਲਾ ਹੋਵੇਂਗਾ।”
13ਕਾਇਨ ਨੇ ਯਾਹਵੇਹ ਨੂੰ ਕਿਹਾ, “ਮੇਰੀ ਸਜ਼ਾ ਮੇਰੇ ਸਹਿਣ ਤੋਂ ਬਾਹਰ ਹੈ।
14ਅੱਜ ਤੂੰ ਮੈਨੂੰ ਦੇਸ਼ ਤੋਂ ਭਜਾ ਰਿਹਾ ਹੈ ਅਤੇ ਮੈਂ ਤੇਰੀ ਹਜ਼ੂਰੀ ਤੋਂ ਲੁਕ ਜਾਵਾਂਗਾ। ਜੇ ਮੈਂ ਇਕੱਲਾ ਅਤੇ ਬੇਸਹਾਰਾ ਘੁੰਮਦਾ ਰਿਹਾ, ਤਾਂ ਜਿਸ ਦੇ ਸਾਹਮਣੇ ਵੀ ਜਾਵਾਂਗਾ, ਉਹ ਮੈਨੂੰ ਮਾਰ ਦੇਵੇਗਾ।”
15ਪਰ ਯਾਹਵੇਹ ਨੇ ਉਸ ਨੂੰ ਕਿਹਾ, “ਨਹੀਂ, ਜਿਹੜਾ ਵੀ ਕਾਇਨ ਨੂੰ ਮਾਰੇ, ਉਸ ਕੋਲੋ ਸੱਤ ਗੁਣਾ ਬਦਲਾ ਲਿਆਂ ਜਾਵੇਗਾ।” ਫਿਰ ਯਾਹਵੇਹ ਨੇ ਕਾਇਨ ਉੱਤੇ ਇੱਕ ਨਿਸ਼ਾਨ ਲਗਾ ਦਿੱਤਾ ਤਾਂ ਜੋ ਕੋਈ ਵੀ ਉਸਨੂੰ ਲੱਭ ਨਾ ਸਕੇ ਉਸਨੂੰ ਮਾਰ ਨਾ ਦੇਵੇ।