ਉਤਪਤ 41

ਜਦੋਂ ਮਿਸਰ ਵਿੱਚ ਫ਼ਸਲ ਦੇ ਬਹੁਤਾਤ ਦੇ ਸੱਤ ਸਾਲਾਂ ਦਾ ਅੰਤ ਹੋਇਆ।

Genesis 41:53 (UKJV) And the seven years of plenteousness, that was in the land of Egypt, were ended.

51ਯੋਸੇਫ਼ ਨੇ ਆਪਣੇ ਜੇਠੇ ਦਾ ਨਾਮ ਮਨੱਸ਼ੇਹ ਰੱਖਿਆ ਅਤੇ ਆਖਿਆ, “ਇਹ ਇਸ ਲਈ ਹੈ ਕਿਉਂਕਿ ਪਰਮੇਸ਼ਵਰ ਨੇ ਮੈਨੂੰ ਮੇਰੀਆਂ ਸਾਰੀਆਂ ਮੁਸੀਬਤਾਂ ਅਤੇ ਮੇਰੇ ਪਿਤਾ ਦੇ ਸਾਰੇ ਘਰਾਣੇ ਨੂੰ ਭੁਲਾ ਦਿੱਤਾ ਹੈ।”

52ਦੂਜੇ ਪੁੱਤਰ ਦਾ ਨਾਮ ਉਸ ਨੇ ਇਫ਼ਰਾਈਮ ਰੱਖਿਆ ਅਤੇ ਆਖਿਆ, “ਇਹ ਇਸ ਲਈ ਹੈ ਕਿਉਂਕਿ ਪਰਮੇਸ਼ਵਰ ਨੇ ਮੈਨੂੰ ਮੇਰੇ ਦੁੱਖਾਂ ਦੇ ਦੇਸ਼ ਵਿੱਚ ਫਲਦਾਰ ਬਣਾਇਆ ਹੈ।”

53ਜਦੋਂ ਮਿਸਰ ਵਿੱਚ ਫ਼ਸਲ ਦੇ ਬਹੁਤਾਤ ਦੇ ਸੱਤ ਸਾਲਾਂ ਦਾ ਅੰਤ ਹੋਇਆ।

54ਅਤੇ ਕਾਲ ਦੇ ਸੱਤ ਸਾਲ ਸ਼ੁਰੂ ਹੋਏ ਜਿਵੇਂ ਯੋਸੇਫ਼ ਨੇ ਕਿਹਾ ਸੀ। ਬਾਕੀ ਸਾਰੇ ਦੇਸ਼ਾਂ ਵਿੱਚ ਕਾਲ ਸੀ, ਪਰ ਮਿਸਰ ਦੇ ਸਾਰੇ ਦੇਸ਼ ਵਿੱਚ ਭੋਜਨ ਸੀ।

55ਜਦੋਂ ਸਾਰੇ ਮਿਸਰ ਵਿੱਚ ਕਾਲ ਪੈ ਗਿਆ ਤਾਂ ਲੋਕਾਂ ਨੇ ਫ਼ਿਰਾਊਨ ਨੂੰ ਭੋਜਨ ਲਈ ਦੁਹਾਈ ਦਿੱਤੀ। ਫ਼ੇਰ ਫ਼ਿਰਾਊਨ ਨੇ ਸਾਰੇ ਮਿਸਰੀਆਂ ਨੂੰ ਆਖਿਆ, “ਯੋਸੇਫ਼ ਕੋਲ ਜਾਓ ਅਤੇ ਉਹੀ ਕਰੋ ਜੋ ਉਹ ਤੁਹਾਨੂੰ ਆਖਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.