ਉਤਪਤ 41

ਜਦੋਂ ਸਾਰੇ ਮਿਸਰ ਵਿੱਚ ਕਾਲ ਪੈ ਗਿਆ ਤਾਂ ਲੋਕਾਂ ਨੇ ਫ਼ਿਰਾਊਨ ਨੂੰ ਭੋਜਨ ਲਈ ਦੁਹਾਈ ਦਿੱਤੀ। ਫ਼ੇਰ ਫ਼ਿਰਾਊਨ ਨੇ ਸਾਰੇ ਮਿਸਰੀਆਂ ਨੂੰ ਆਖਿਆ, “ਯੋਸੇਫ਼ ਕੋਲ ਜਾਓ ਅਤੇ ਉਹੀ ਕਰੋ ਜੋ ਉਹ ਤੁਹਾਨੂੰ ਆਖਦਾ ਹੈ।”

Genesis 41:55 (UKJV) And when all the land of Egypt was famished, the people cried to Pharaoh for bread: and Pharaoh said unto all the Egyptians, Go unto Joseph; what he says to you, do.

53ਜਦੋਂ ਮਿਸਰ ਵਿੱਚ ਫ਼ਸਲ ਦੇ ਬਹੁਤਾਤ ਦੇ ਸੱਤ ਸਾਲਾਂ ਦਾ ਅੰਤ ਹੋਇਆ।

54ਅਤੇ ਕਾਲ ਦੇ ਸੱਤ ਸਾਲ ਸ਼ੁਰੂ ਹੋਏ ਜਿਵੇਂ ਯੋਸੇਫ਼ ਨੇ ਕਿਹਾ ਸੀ। ਬਾਕੀ ਸਾਰੇ ਦੇਸ਼ਾਂ ਵਿੱਚ ਕਾਲ ਸੀ, ਪਰ ਮਿਸਰ ਦੇ ਸਾਰੇ ਦੇਸ਼ ਵਿੱਚ ਭੋਜਨ ਸੀ।

55ਜਦੋਂ ਸਾਰੇ ਮਿਸਰ ਵਿੱਚ ਕਾਲ ਪੈ ਗਿਆ ਤਾਂ ਲੋਕਾਂ ਨੇ ਫ਼ਿਰਾਊਨ ਨੂੰ ਭੋਜਨ ਲਈ ਦੁਹਾਈ ਦਿੱਤੀ। ਫ਼ੇਰ ਫ਼ਿਰਾਊਨ ਨੇ ਸਾਰੇ ਮਿਸਰੀਆਂ ਨੂੰ ਆਖਿਆ, “ਯੋਸੇਫ਼ ਕੋਲ ਜਾਓ ਅਤੇ ਉਹੀ ਕਰੋ ਜੋ ਉਹ ਤੁਹਾਨੂੰ ਆਖਦਾ ਹੈ।”

56ਜਦੋਂ ਸਾਰੇ ਦੇਸ਼ ਵਿੱਚ ਕਾਲ ਪੈ ਗਿਆ ਤਾਂ ਯੋਸੇਫ਼ ਨੇ ਸਾਰੇ ਭੰਡਾਰ ਖੋਲ੍ਹੇ ਅਤੇ ਮਿਸਰੀਆਂ ਨੂੰ ਅੰਨ ਵੇਚ ਦਿੱਤਾ ਕਿਉਂ ਜੋ ਸਾਰੇ ਮਿਸਰ ਵਿੱਚ ਕਾਲ ਬਹੁਤ ਭਿਆਨਕ ਸੀ।

57ਅਤੇ ਸਾਰਾ ਸੰਸਾਰ ਮਿਸਰ ਵਿੱਚ ਯੋਸੇਫ਼ ਤੋਂ ਅਨਾਜ਼ ਖਰੀਦਣ ਲਈ ਆਉਂਦੇ ਸਨ ਕਿਉਂ ਜੋ ਹਰ ਪਾਸੇ ਕਾਲ ਸਖ਼ਤ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.