55ਜਦੋਂ ਸਾਰੇ ਮਿਸਰ ਵਿੱਚ ਕਾਲ ਪੈ ਗਿਆ ਤਾਂ ਲੋਕਾਂ ਨੇ ਫ਼ਿਰਾਊਨ ਨੂੰ ਭੋਜਨ ਲਈ ਦੁਹਾਈ ਦਿੱਤੀ। ਫ਼ੇਰ ਫ਼ਿਰਾਊਨ ਨੇ ਸਾਰੇ ਮਿਸਰੀਆਂ ਨੂੰ ਆਖਿਆ, “ਯੋਸੇਫ਼ ਕੋਲ ਜਾਓ ਅਤੇ ਉਹੀ ਕਰੋ ਜੋ ਉਹ ਤੁਹਾਨੂੰ ਆਖਦਾ ਹੈ।”
56ਜਦੋਂ ਸਾਰੇ ਦੇਸ਼ ਵਿੱਚ ਕਾਲ ਪੈ ਗਿਆ ਤਾਂ ਯੋਸੇਫ਼ ਨੇ ਸਾਰੇ ਭੰਡਾਰ ਖੋਲ੍ਹੇ ਅਤੇ ਮਿਸਰੀਆਂ ਨੂੰ ਅੰਨ ਵੇਚ ਦਿੱਤਾ ਕਿਉਂ ਜੋ ਸਾਰੇ ਮਿਸਰ ਵਿੱਚ ਕਾਲ ਬਹੁਤ ਭਿਆਨਕ ਸੀ।
57ਅਤੇ ਸਾਰਾ ਸੰਸਾਰ ਮਿਸਰ ਵਿੱਚ ਯੋਸੇਫ਼ ਤੋਂ ਅਨਾਜ਼ ਖਰੀਦਣ ਲਈ ਆਉਂਦੇ ਸਨ ਕਿਉਂ ਜੋ ਹਰ ਪਾਸੇ ਕਾਲ ਸਖ਼ਤ ਸੀ।