52ਦੂਜੇ ਪੁੱਤਰ ਦਾ ਨਾਮ ਉਸ ਨੇ ਇਫ਼ਰਾਈਮ ਰੱਖਿਆ ਅਤੇ ਆਖਿਆ, “ਇਹ ਇਸ ਲਈ ਹੈ ਕਿਉਂਕਿ ਪਰਮੇਸ਼ਵਰ ਨੇ ਮੈਨੂੰ ਮੇਰੇ ਦੁੱਖਾਂ ਦੇ ਦੇਸ਼ ਵਿੱਚ ਫਲਦਾਰ ਬਣਾਇਆ ਹੈ।”
53ਜਦੋਂ ਮਿਸਰ ਵਿੱਚ ਫ਼ਸਲ ਦੇ ਬਹੁਤਾਤ ਦੇ ਸੱਤ ਸਾਲਾਂ ਦਾ ਅੰਤ ਹੋਇਆ।
54ਅਤੇ ਕਾਲ ਦੇ ਸੱਤ ਸਾਲ ਸ਼ੁਰੂ ਹੋਏ ਜਿਵੇਂ ਯੋਸੇਫ਼ ਨੇ ਕਿਹਾ ਸੀ। ਬਾਕੀ ਸਾਰੇ ਦੇਸ਼ਾਂ ਵਿੱਚ ਕਾਲ ਸੀ, ਪਰ ਮਿਸਰ ਦੇ ਸਾਰੇ ਦੇਸ਼ ਵਿੱਚ ਭੋਜਨ ਸੀ।
55ਜਦੋਂ ਸਾਰੇ ਮਿਸਰ ਵਿੱਚ ਕਾਲ ਪੈ ਗਿਆ ਤਾਂ ਲੋਕਾਂ ਨੇ ਫ਼ਿਰਾਊਨ ਨੂੰ ਭੋਜਨ ਲਈ ਦੁਹਾਈ ਦਿੱਤੀ। ਫ਼ੇਰ ਫ਼ਿਰਾਊਨ ਨੇ ਸਾਰੇ ਮਿਸਰੀਆਂ ਨੂੰ ਆਖਿਆ, “ਯੋਸੇਫ਼ ਕੋਲ ਜਾਓ ਅਤੇ ਉਹੀ ਕਰੋ ਜੋ ਉਹ ਤੁਹਾਨੂੰ ਆਖਦਾ ਹੈ।”
56ਜਦੋਂ ਸਾਰੇ ਦੇਸ਼ ਵਿੱਚ ਕਾਲ ਪੈ ਗਿਆ ਤਾਂ ਯੋਸੇਫ਼ ਨੇ ਸਾਰੇ ਭੰਡਾਰ ਖੋਲ੍ਹੇ ਅਤੇ ਮਿਸਰੀਆਂ ਨੂੰ ਅੰਨ ਵੇਚ ਦਿੱਤਾ ਕਿਉਂ ਜੋ ਸਾਰੇ ਮਿਸਰ ਵਿੱਚ ਕਾਲ ਬਹੁਤ ਭਿਆਨਕ ਸੀ।