ਉਤਪਤ 43

ਪਰ ਯਹੂਦਾਹ ਨੇ ਉਸ ਨੂੰ ਕਿਹਾ, “ਉਸ ਆਦਮੀ ਨੇ ਸਾਨੂੰ ਸਾਵਧਾਨ ਕੀਤਾ ਸੀ, ‘ਤੁਸੀਂ ਮੇਰਾ ਮੂੰਹ ਫੇਰ ਨਹੀਂ ਵੇਖੋਂਗੇ ਜਿੰਨਾ ਚਿਰ ਤੁਹਾਡਾ ਭਰਾ ਤੁਹਾਡੇ ਨਾਲ ਨਹੀਂ ਆਵੇਗਾ।’

Genesis 43:3 (UKJV) And Judah spoke unto him, saying, The man did solemnly protest unto us, saying, All of you shall not see my face, except your brother be with you.

1ਹੁਣ ਦੇਸ਼ ਵਿੱਚ ਕਾਲ ਅਜੇ ਵੀ ਸਖ਼ਤ ਸੀ।

2ਜਦੋਂ ਉਹਨਾਂ ਨੇ ਮਿਸਰ ਤੋਂ ਲਿਆਏ ਹੋਏ ਸਾਰੇ ਅੰਨ ਖਾ ਲਏ ਤਾਂ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਆਖਿਆ, ਵਾਪਸ ਜਾਓ ਅਤੇ ਸਾਡੇ ਲਈ ਕੁਝ ਹੋਰ ਭੋਜਨ ਖਰੀਦੋ।

3ਪਰ ਯਹੂਦਾਹ ਨੇ ਉਸ ਨੂੰ ਕਿਹਾ, “ਉਸ ਆਦਮੀ ਨੇ ਸਾਨੂੰ ਸਾਵਧਾਨ ਕੀਤਾ ਸੀ, ‘ਤੁਸੀਂ ਮੇਰਾ ਮੂੰਹ ਫੇਰ ਨਹੀਂ ਵੇਖੋਂਗੇ ਜਿੰਨਾ ਚਿਰ ਤੁਹਾਡਾ ਭਰਾ ਤੁਹਾਡੇ ਨਾਲ ਨਹੀਂ ਆਵੇਗਾ।’

4ਜੇਕਰ ਤੁਸੀਂ ਸਾਡੇ ਭਰਾ ਨੂੰ ਸਾਡੇ ਨਾਲ ਭੇਜੋਂਗੇ ਤਾਂ ਅਸੀਂ ਜਾਵਾਂਗੇ। ਹੇਠਾਂ ਅਤੇ ਤੁਹਾਡੇ ਲਈ ਭੋਜਨ ਖਰੀਦ ਕੇ ਲੈ ਆਵਾਂਗੇ।

5ਪਰ ਜੇ ਤੁਸੀਂ ਉਹ ਨੂੰ ਨਾ ਭੇਜੋਂਗੇ ਤਾਂ ਅਸੀਂ ਹੇਠਾਂ ਨਹੀਂ ਜਾਵਾਂਗੇ ਕਿਉਂਕਿ ਉਸ ਮਨੁੱਖ ਨੇ ਸਾਨੂੰ ਕਿਹਾ ਸੀ, ‘ਤੁਸੀਂ ਮੇਰਾ ਮੂੰਹ ਫੇਰ ਨਹੀਂ ਵੇਖੋਂਗੇ ਜਦ ਤੱਕ ਤੁਹਾਡਾ ਭਰਾ ਤੁਹਾਡੇ ਨਾਲ ਨਾ ਹੋਵੇ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.