ਉਤਪਤ 43

ਜੇਕਰ ਤੁਸੀਂ ਸਾਡੇ ਭਰਾ ਨੂੰ ਸਾਡੇ ਨਾਲ ਭੇਜੋਂਗੇ ਤਾਂ ਅਸੀਂ ਜਾਵਾਂਗੇ। ਹੇਠਾਂ ਅਤੇ ਤੁਹਾਡੇ ਲਈ ਭੋਜਨ ਖਰੀਦ ਕੇ ਲੈ ਆਵਾਂਗੇ।

Genesis 43:4 (UKJV) If you will send our brother with us, we will go down and buy you food:

2ਜਦੋਂ ਉਹਨਾਂ ਨੇ ਮਿਸਰ ਤੋਂ ਲਿਆਏ ਹੋਏ ਸਾਰੇ ਅੰਨ ਖਾ ਲਏ ਤਾਂ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਆਖਿਆ, ਵਾਪਸ ਜਾਓ ਅਤੇ ਸਾਡੇ ਲਈ ਕੁਝ ਹੋਰ ਭੋਜਨ ਖਰੀਦੋ।

3ਪਰ ਯਹੂਦਾਹ ਨੇ ਉਸ ਨੂੰ ਕਿਹਾ, “ਉਸ ਆਦਮੀ ਨੇ ਸਾਨੂੰ ਸਾਵਧਾਨ ਕੀਤਾ ਸੀ, ‘ਤੁਸੀਂ ਮੇਰਾ ਮੂੰਹ ਫੇਰ ਨਹੀਂ ਵੇਖੋਂਗੇ ਜਿੰਨਾ ਚਿਰ ਤੁਹਾਡਾ ਭਰਾ ਤੁਹਾਡੇ ਨਾਲ ਨਹੀਂ ਆਵੇਗਾ।’

4ਜੇਕਰ ਤੁਸੀਂ ਸਾਡੇ ਭਰਾ ਨੂੰ ਸਾਡੇ ਨਾਲ ਭੇਜੋਂਗੇ ਤਾਂ ਅਸੀਂ ਜਾਵਾਂਗੇ। ਹੇਠਾਂ ਅਤੇ ਤੁਹਾਡੇ ਲਈ ਭੋਜਨ ਖਰੀਦ ਕੇ ਲੈ ਆਵਾਂਗੇ।

5ਪਰ ਜੇ ਤੁਸੀਂ ਉਹ ਨੂੰ ਨਾ ਭੇਜੋਂਗੇ ਤਾਂ ਅਸੀਂ ਹੇਠਾਂ ਨਹੀਂ ਜਾਵਾਂਗੇ ਕਿਉਂਕਿ ਉਸ ਮਨੁੱਖ ਨੇ ਸਾਨੂੰ ਕਿਹਾ ਸੀ, ‘ਤੁਸੀਂ ਮੇਰਾ ਮੂੰਹ ਫੇਰ ਨਹੀਂ ਵੇਖੋਂਗੇ ਜਦ ਤੱਕ ਤੁਹਾਡਾ ਭਰਾ ਤੁਹਾਡੇ ਨਾਲ ਨਾ ਹੋਵੇ।’ ”

6ਇਸਰਾਏਲ ਨੇ ਪੁੱਛਿਆ, “ਤੂੰ ਉਸ ਆਦਮੀ ਨੂੰ ਇਹ ਕਹਿ ਕੇ ਮੇਰੇ ਉੱਤੇ ਇਹ ਮੁਸੀਬਤ ਕਿਉਂ ਲਿਆਂਦੀ ਹੈ ਕਿ ਤੇਰਾ ਇੱਕ ਹੋਰ ਭਰਾ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.