ਉਤਪਤ 43

ਪਰ ਜੇ ਤੁਸੀਂ ਉਹ ਨੂੰ ਨਾ ਭੇਜੋਂਗੇ ਤਾਂ ਅਸੀਂ ਹੇਠਾਂ ਨਹੀਂ ਜਾਵਾਂਗੇ ਕਿਉਂਕਿ ਉਸ ਮਨੁੱਖ ਨੇ ਸਾਨੂੰ ਕਿਹਾ ਸੀ, ‘ਤੁਸੀਂ ਮੇਰਾ ਮੂੰਹ ਫੇਰ ਨਹੀਂ ਵੇਖੋਂਗੇ ਜਦ ਤੱਕ ਤੁਹਾਡਾ ਭਰਾ ਤੁਹਾਡੇ ਨਾਲ ਨਾ ਹੋਵੇ।’ ”

Genesis 43:5 (UKJV) But if you will not send him, we will not go down: for the man said unto us, All of you shall not see my face, except your brother be with you.

3ਪਰ ਯਹੂਦਾਹ ਨੇ ਉਸ ਨੂੰ ਕਿਹਾ, “ਉਸ ਆਦਮੀ ਨੇ ਸਾਨੂੰ ਸਾਵਧਾਨ ਕੀਤਾ ਸੀ, ‘ਤੁਸੀਂ ਮੇਰਾ ਮੂੰਹ ਫੇਰ ਨਹੀਂ ਵੇਖੋਂਗੇ ਜਿੰਨਾ ਚਿਰ ਤੁਹਾਡਾ ਭਰਾ ਤੁਹਾਡੇ ਨਾਲ ਨਹੀਂ ਆਵੇਗਾ।’

4ਜੇਕਰ ਤੁਸੀਂ ਸਾਡੇ ਭਰਾ ਨੂੰ ਸਾਡੇ ਨਾਲ ਭੇਜੋਂਗੇ ਤਾਂ ਅਸੀਂ ਜਾਵਾਂਗੇ। ਹੇਠਾਂ ਅਤੇ ਤੁਹਾਡੇ ਲਈ ਭੋਜਨ ਖਰੀਦ ਕੇ ਲੈ ਆਵਾਂਗੇ।

5ਪਰ ਜੇ ਤੁਸੀਂ ਉਹ ਨੂੰ ਨਾ ਭੇਜੋਂਗੇ ਤਾਂ ਅਸੀਂ ਹੇਠਾਂ ਨਹੀਂ ਜਾਵਾਂਗੇ ਕਿਉਂਕਿ ਉਸ ਮਨੁੱਖ ਨੇ ਸਾਨੂੰ ਕਿਹਾ ਸੀ, ‘ਤੁਸੀਂ ਮੇਰਾ ਮੂੰਹ ਫੇਰ ਨਹੀਂ ਵੇਖੋਂਗੇ ਜਦ ਤੱਕ ਤੁਹਾਡਾ ਭਰਾ ਤੁਹਾਡੇ ਨਾਲ ਨਾ ਹੋਵੇ।’ ”

6ਇਸਰਾਏਲ ਨੇ ਪੁੱਛਿਆ, “ਤੂੰ ਉਸ ਆਦਮੀ ਨੂੰ ਇਹ ਕਹਿ ਕੇ ਮੇਰੇ ਉੱਤੇ ਇਹ ਮੁਸੀਬਤ ਕਿਉਂ ਲਿਆਂਦੀ ਹੈ ਕਿ ਤੇਰਾ ਇੱਕ ਹੋਰ ਭਰਾ ਹੈ?”

7ਉਹਨਾਂ ਨੇ ਉੱਤਰ ਦਿੱਤਾ, “ਉਸ ਆਦਮੀ ਨੇ ਸਾਡੇ ਬਾਰੇ ਅਤੇ ਸਾਡੇ ਪਰਿਵਾਰ ਬਾਰੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ। ‘ਕੀ ਤੁਹਾਡੇ ਪਿਤਾ ਜੀ ਅਜੇ ਵੀ ਜਿਉਂਦਾ ਹਨ?’ ਉਸ ਨੇ ਸਾਨੂੰ ਪੁੱਛਿਆ। ‘ਕੀ ਤੁਹਾਡਾ ਕੋਈ ਹੋਰ ਭਰਾ ਹੈ?’ ਅਸੀਂ ਸਿਰਫ ਉਸ ਦੇ ਸਵਾਲਾਂ ਦੇ ਜਵਾਬ ਦਿੱਤੇ। ਸਾਨੂੰ ਕਿਵੇਂ ਪਤਾ ਲੱਗਾ ਕਿ ਉਹ ਕਹੇਗਾ, ‘ਆਪਣੇ ਭਰਾ ਨੂੰ ਇੱਥੇ ਲਿਆਓ’?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.