5ਕੀ ਇਹ ਉਹ ਪਿਆਲਾ ਨਹੀਂ ਜਿਸ ਤੋਂ ਮੇਰਾ ਮਾਲਕ ਪੀਂਦਾ ਹੈ ਅਤੇ ਭਵਿੱਖਬਾਣੀ ਕਰਨ ਲਈ ਵੀ ਵਰਤਦਾ ਹੈ? ਇਹ ਇੱਕ ਬੁਰਾ ਕੰਮ ਹੈ ਜੋ ਤੁਸੀਂ ਕੀਤਾ ਹੈ।’ ”
6ਜਦੋਂ ਉਸਨੇ ਉਹਨਾਂ ਨੂੰ ਫੜ ਲਿਆ ਅਤੇ ਉਸਨੇ ਉਹਨਾਂ ਨੂੰ ਉਹ ਸ਼ਬਦ ਦੁਹਰਾਏ।
7ਪਰ ਉਹਨਾਂ ਨੇ ਉਸ ਨੂੰ ਆਖਿਆ, “ਮੇਰਾ ਮਾਲਕ ਇਹੋ ਜਿਹੀਆਂ ਗੱਲਾਂ ਕਿਉਂ ਆਖਦਾ ਹੈ? ਤੇਰੇ ਸੇਵਕਾਂ ਤੋਂ ਅਜਿਹਾ ਕੁਝ ਕਰਨਾ ਦੂਰ ਹੋਵੇ!
8ਅਸੀਂ ਕਨਾਨ ਦੇਸ਼ ਤੋਂ ਉਹ ਚਾਂਦੀ ਤੁਹਾਡੇ ਕੋਲ ਵਾਪਸ ਲਿਆਏ ਹਾਂ, ਜੋ ਅਸੀਂ ਆਪਣੀਆਂ ਬੋਰੀਆਂ ਦੇ ਮੂੰਹਾਂ ਵਿੱਚ ਪਾਈ ਸੀ। ਤਾਂ ਫਿਰ ਅਸੀਂ ਤੇਰੇ ਮਾਲਕ ਦੇ ਘਰੋਂ ਚਾਂਦੀ ਜਾਂ ਸੋਨਾ ਕਿਉਂ ਚੁਰਾਵਾਂਗੇ?
9ਜੇਕਰ ਤੁਹਾਡੇ ਕਿਸੇ ਸੇਵਕ ਕੋਲ ਇਹ ਲੱਭੇਗਾ ਤਾਂ ਉਹ ਮਾਰਿਆ ਜਾਵੇਗਾ ਅਤੇ ਅਸੀਂ ਬਾਕੀ ਦੇ ਮੇਰੇ ਮਾਲਕ ਦੇ ਗੁਲਾਮ ਬਣ ਜਾਵਾਂਗੇ।”