10ਤਦ ਯਾਕੋਬ ਨੇ ਫ਼ਿਰਾਊਨ ਨੂੰ ਅਸੀਸ ਦਿੱਤੀ ਅਤੇ ਉਹ ਦੇ ਹਜ਼ੂਰੋਂ ਨਿੱਕਲ ਗਿਆ।
11ਤਾਂ ਯੋਸੇਫ਼ ਨੇ ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਮਿਸਰ ਵਿੱਚ ਵਸਾਇਆ ਅਤੇ ਉਹਨਾਂ ਨੂੰ ਜ਼ਮੀਨ ਦੇ ਉੱਤਮ ਹਿੱਸੇ ਵਿੱਚ ਅਰਥਾਤ ਰਾਮਸੇਸ ਦੀ ਧਰਤੀ ਵਿੱਚ, ਜਿਵੇਂ ਕਿ ਫ਼ਿਰਾਊਨ ਨੇ ਕਿਹਾ ਸੀ, ਵਿਰਾਸਤ ਵਿੱਚ ਦਿੱਤੀ।
12ਯੋਸੇਫ਼ ਨੇ ਆਪਣੇ ਪਿਤਾ ਅਤੇ ਆਪਣੇ ਭਰਾਵਾਂ ਅਤੇ ਆਪਣੇ ਪਿਤਾ ਦੇ ਸਾਰੇ ਘਰਾਣਿਆਂ ਨੂੰ ਉਹਨਾਂ ਦੇ ਬੱਚਿਆਂ ਦੀ ਗਿਣਤੀ ਦੇ ਅਨੁਸਾਰ ਭੋਜਨ ਦਿੱਤਾ।
13ਪਰ ਸਾਰੇ ਇਲਾਕੇ ਵਿੱਚ ਕੋਈ ਭੋਜਨ ਨਹੀਂ ਸੀ ਕਿਉਂਕਿ ਕਾਲ ਬਹੁਤ ਭਿਆਨਕ ਸੀ। ਕਾਲ ਦੇ ਕਾਰਨ ਮਿਸਰ ਅਤੇ ਕਨਾਨ ਦੋਵੇਂ ਬਰਬਾਦ ਹੋ ਗਏ।
14ਯੋਸੇਫ਼ ਨੇ ਉਹ ਸਾਰਾ ਧਨ ਜੋ ਮਿਸਰ ਅਤੇ ਕਨਾਨ ਵਿੱਚ ਉਹਨਾਂ ਦੇ ਖਰੀਦੇ ਹੋਏ ਅਨਾਜ ਦੇ ਬਦਲੇ ਮਿਲਣਾ ਸੀ ਇਕੱਠਾ ਕਰ ਲਿਆ ਅਤੇ ਉਹ ਫ਼ਿਰਾਊਨ ਦੇ ਮਹਿਲ ਵਿੱਚ ਲੈ ਆਇਆ।