ਉਤਪਤ 47

ਯੋਸੇਫ਼ ਨੇ ਆਖਿਆ, “ਫਿਰ ਆਪਣੇ ਪਸ਼ੂ ਲਿਆਓ ਅਤੇ ਮੈਂ ਤੁਹਾਨੂੰ ਤੁਹਾਡੇ ਪਸ਼ੂਆਂ ਦੇ ਬਦਲੇ ਭੋਜਨ ਵੇਚ ਦਿਆਂਗਾ, ਕਿਉਂਕਿ ਤੁਹਾਡਾ ਪੈਸਾ ਖਤਮ ਹੋ ਗਿਆ ਹੈ।”

Genesis 47:16 (UKJV) And Joseph said, Give your cattle; and I will give you for your cattle, if money fail.

14ਯੋਸੇਫ਼ ਨੇ ਉਹ ਸਾਰਾ ਧਨ ਜੋ ਮਿਸਰ ਅਤੇ ਕਨਾਨ ਵਿੱਚ ਉਹਨਾਂ ਦੇ ਖਰੀਦੇ ਹੋਏ ਅਨਾਜ ਦੇ ਬਦਲੇ ਮਿਲਣਾ ਸੀ ਇਕੱਠਾ ਕਰ ਲਿਆ ਅਤੇ ਉਹ ਫ਼ਿਰਾਊਨ ਦੇ ਮਹਿਲ ਵਿੱਚ ਲੈ ਆਇਆ।

15ਜਦੋਂ ਮਿਸਰ ਅਤੇ ਕਨਾਨ ਦੇ ਲੋਕਾਂ ਦਾ ਪੈਸਾ ਖਤਮ ਹੋ ਗਿਆ ਤਾਂ ਸਾਰਾ ਮਿਸਰ ਯੋਸੇਫ਼ ਕੋਲ ਆਇਆ ਅਤੇ ਆਖਿਆ, “ਸਾਨੂੰ ਭੋਜਨ ਦੇਹ। ਅਸੀਂ ਤੁਹਾਡੀਆਂ ਅੱਖਾਂ ਅੱਗੇ ਕਿਉਂ ਮਰੀਏ? ਸਾਡਾ ਸਾਰਾ ਪੈਸਾ ਖਤਮ ਹੋ ਗਿਆ ਹੈ।”

16ਯੋਸੇਫ਼ ਨੇ ਆਖਿਆ, “ਫਿਰ ਆਪਣੇ ਪਸ਼ੂ ਲਿਆਓ ਅਤੇ ਮੈਂ ਤੁਹਾਨੂੰ ਤੁਹਾਡੇ ਪਸ਼ੂਆਂ ਦੇ ਬਦਲੇ ਭੋਜਨ ਵੇਚ ਦਿਆਂਗਾ, ਕਿਉਂਕਿ ਤੁਹਾਡਾ ਪੈਸਾ ਖਤਮ ਹੋ ਗਿਆ ਹੈ।”

17ਸੋ ਉਹ ਆਪਣੇ ਪਸ਼ੂ ਯੋਸੇਫ਼ ਦੇ ਕੋਲ ਲਿਆਏ ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਘੋੜਿਆਂ, ਉਹਨਾਂ ਦੀਆਂ ਭੇਡਾਂ ਅਤੇ ਬੱਕਰੀਆਂ, ਉਹਨਾਂ ਦੇ ਪਸ਼ੂਆਂ ਅਤੇ ਗਧਿਆਂ ਦੇ ਬਦਲੇ ਭੋਜਨ ਦਿੱਤਾ ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਸਾਰੇ ਪਸ਼ੂਆਂ ਦੇ ਬਦਲੇ ਉਹਨਾਂ ਨੂੰ ਭੋਜਨ ਖਵਾਇਆ।

18ਜਦੋਂ ਉਹ ਸਾਲ ਬੀਤ ਗਿਆ ਤਾਂ ਅਗਲੇ ਸਾਲ ਉਹ ਉਸ ਦੇ ਕੋਲ ਆਏ ਅਤੇ ਕਿਹਾ, “ਅਸੀਂ ਆਪਣੇ ਮਾਲਕ ਤੋਂ ਇਹ ਗੱਲ ਨਹੀਂ ਛੁਪਾ ਸਕਦੇ ਕਿਉਂਕਿ ਸਾਡਾ ਧਨ ਖਤਮ ਹੋ ਗਿਆ ਹੈ ਅਤੇ ਸਾਡੇ ਪਸ਼ੂ ਤੁਹਾਡੇ ਹਨ, ਇਸ ਲਈ ਸਾਡੇ ਸੁਆਮੀ ਲਈ ਕੁਝ ਵੀ ਨਹੀਂ ਬਚਿਆ। ਸਾਡੇ ਸਰੀਰਾਂ ਅਤੇ ਸਾਡੀ ਧਰਤੀ ਨੂੰ ਛੱਡ ਕੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.