ਉਤਪਤ 47

ਜਦੋਂ ਉਹ ਸਾਲ ਬੀਤ ਗਿਆ ਤਾਂ ਅਗਲੇ ਸਾਲ ਉਹ ਉਸ ਦੇ ਕੋਲ ਆਏ ਅਤੇ ਕਿਹਾ, “ਅਸੀਂ ਆਪਣੇ ਮਾਲਕ ਤੋਂ ਇਹ ਗੱਲ ਨਹੀਂ ਛੁਪਾ ਸਕਦੇ ਕਿਉਂਕਿ ਸਾਡਾ ਧਨ ਖਤਮ ਹੋ ਗਿਆ ਹੈ ਅਤੇ ਸਾਡੇ ਪਸ਼ੂ ਤੁਹਾਡੇ ਹਨ, ਇਸ ਲਈ ਸਾਡੇ ਸੁਆਮੀ ਲਈ ਕੁਝ ਵੀ ਨਹੀਂ ਬਚਿਆ। ਸਾਡੇ ਸਰੀਰਾਂ ਅਤੇ ਸਾਡੀ ਧਰਤੀ ਨੂੰ ਛੱਡ ਕੇ।

Genesis 47:18 (UKJV) When that year was ended, they came unto him the second year, and said unto him, We will not hide it from my lord, how that our money is spent; my lord also has our herds of cattle; there is not ought left in the sight of my lord, but our bodies, and our lands:

16ਯੋਸੇਫ਼ ਨੇ ਆਖਿਆ, “ਫਿਰ ਆਪਣੇ ਪਸ਼ੂ ਲਿਆਓ ਅਤੇ ਮੈਂ ਤੁਹਾਨੂੰ ਤੁਹਾਡੇ ਪਸ਼ੂਆਂ ਦੇ ਬਦਲੇ ਭੋਜਨ ਵੇਚ ਦਿਆਂਗਾ, ਕਿਉਂਕਿ ਤੁਹਾਡਾ ਪੈਸਾ ਖਤਮ ਹੋ ਗਿਆ ਹੈ।”

17ਸੋ ਉਹ ਆਪਣੇ ਪਸ਼ੂ ਯੋਸੇਫ਼ ਦੇ ਕੋਲ ਲਿਆਏ ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਘੋੜਿਆਂ, ਉਹਨਾਂ ਦੀਆਂ ਭੇਡਾਂ ਅਤੇ ਬੱਕਰੀਆਂ, ਉਹਨਾਂ ਦੇ ਪਸ਼ੂਆਂ ਅਤੇ ਗਧਿਆਂ ਦੇ ਬਦਲੇ ਭੋਜਨ ਦਿੱਤਾ ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਸਾਰੇ ਪਸ਼ੂਆਂ ਦੇ ਬਦਲੇ ਉਹਨਾਂ ਨੂੰ ਭੋਜਨ ਖਵਾਇਆ।

18ਜਦੋਂ ਉਹ ਸਾਲ ਬੀਤ ਗਿਆ ਤਾਂ ਅਗਲੇ ਸਾਲ ਉਹ ਉਸ ਦੇ ਕੋਲ ਆਏ ਅਤੇ ਕਿਹਾ, “ਅਸੀਂ ਆਪਣੇ ਮਾਲਕ ਤੋਂ ਇਹ ਗੱਲ ਨਹੀਂ ਛੁਪਾ ਸਕਦੇ ਕਿਉਂਕਿ ਸਾਡਾ ਧਨ ਖਤਮ ਹੋ ਗਿਆ ਹੈ ਅਤੇ ਸਾਡੇ ਪਸ਼ੂ ਤੁਹਾਡੇ ਹਨ, ਇਸ ਲਈ ਸਾਡੇ ਸੁਆਮੀ ਲਈ ਕੁਝ ਵੀ ਨਹੀਂ ਬਚਿਆ। ਸਾਡੇ ਸਰੀਰਾਂ ਅਤੇ ਸਾਡੀ ਧਰਤੀ ਨੂੰ ਛੱਡ ਕੇ।

19ਅਸੀਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਕਿਉਂ ਨਾਸ ਹੋਈਏ ਅਸੀਂ ਅਤੇ ਸਾਡੀ ਧਰਤੀ ਵੀ? ਸਾਨੂੰ ਅਤੇ ਸਾਡੀ ਧਰਤੀ ਨੂੰ ਭੋਜਨ ਦੇ ਬਦਲੇ ਮੁੱਲ ਲੈ ਲਓ, ਅਤੇ ਅਸੀਂ ਆਪਣੀ ਧਰਤੀ ਦੇ ਨਾਲ ਫ਼ਿਰਾਊਨ ਦੀ ਗ਼ੁਲਾਮੀ ਵਿੱਚ ਰਹਾਂਗੇ। ਸਾਨੂੰ ਬੀਜ ਦਿਓ ਤਾਂ ਜੋ ਅਸੀਂ ਜੀਉਂਦੇ ਰਹੀਏ ਅਤੇ ਨਾ ਮਰੀਏ ਅਤੇ ਧਰਤੀ ਵਿਰਾਨ ਨਾ ਹੋ ਜਾਵੇ।”

20ਇਸ ਲਈ ਯੋਸੇਫ਼ ਨੇ ਮਿਸਰ ਦੀ ਸਾਰੀ ਜ਼ਮੀਨ ਫ਼ਿਰਾਊਨ ਲਈ ਖ਼ਰੀਦ ਲਈ। ਮਿਸਰੀਆਂ ਨੇ ਆਪਣੇ ਖੇਤ ਵੇਚ ਦਿੱਤੇ ਕਿਉਂਕਿ ਕਾਲ ਉਹਨਾਂ ਲਈ ਬਹੁਤ ਭਿਆਨਕ ਸੀ। ਧਰਤੀ ਫ਼ਿਰਾਊਨ ਦੀ ਹੋ ਗਈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.