ਉਤਪਤ 47

ਅਸੀਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਕਿਉਂ ਨਾਸ ਹੋਈਏ ਅਸੀਂ ਅਤੇ ਸਾਡੀ ਧਰਤੀ ਵੀ? ਸਾਨੂੰ ਅਤੇ ਸਾਡੀ ਧਰਤੀ ਨੂੰ ਭੋਜਨ ਦੇ ਬਦਲੇ ਮੁੱਲ ਲੈ ਲਓ, ਅਤੇ ਅਸੀਂ ਆਪਣੀ ਧਰਤੀ ਦੇ ਨਾਲ ਫ਼ਿਰਾਊਨ ਦੀ ਗ਼ੁਲਾਮੀ ਵਿੱਚ ਰਹਾਂਗੇ। ਸਾਨੂੰ ਬੀਜ ਦਿਓ ਤਾਂ ਜੋ ਅਸੀਂ ਜੀਉਂਦੇ ਰਹੀਏ ਅਤੇ ਨਾ ਮਰੀਏ ਅਤੇ ਧਰਤੀ ਵਿਰਾਨ ਨਾ ਹੋ ਜਾਵੇ।”

Genesis 47:19 (UKJV) Wherefore shall we die before yours eyes, both we and our land? buy us and our land for bread, and we and our land will be servants unto Pharaoh: and give us seed, that we may live, and not die, that the land be not desolate.

17ਸੋ ਉਹ ਆਪਣੇ ਪਸ਼ੂ ਯੋਸੇਫ਼ ਦੇ ਕੋਲ ਲਿਆਏ ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਘੋੜਿਆਂ, ਉਹਨਾਂ ਦੀਆਂ ਭੇਡਾਂ ਅਤੇ ਬੱਕਰੀਆਂ, ਉਹਨਾਂ ਦੇ ਪਸ਼ੂਆਂ ਅਤੇ ਗਧਿਆਂ ਦੇ ਬਦਲੇ ਭੋਜਨ ਦਿੱਤਾ ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਸਾਰੇ ਪਸ਼ੂਆਂ ਦੇ ਬਦਲੇ ਉਹਨਾਂ ਨੂੰ ਭੋਜਨ ਖਵਾਇਆ।

18ਜਦੋਂ ਉਹ ਸਾਲ ਬੀਤ ਗਿਆ ਤਾਂ ਅਗਲੇ ਸਾਲ ਉਹ ਉਸ ਦੇ ਕੋਲ ਆਏ ਅਤੇ ਕਿਹਾ, “ਅਸੀਂ ਆਪਣੇ ਮਾਲਕ ਤੋਂ ਇਹ ਗੱਲ ਨਹੀਂ ਛੁਪਾ ਸਕਦੇ ਕਿਉਂਕਿ ਸਾਡਾ ਧਨ ਖਤਮ ਹੋ ਗਿਆ ਹੈ ਅਤੇ ਸਾਡੇ ਪਸ਼ੂ ਤੁਹਾਡੇ ਹਨ, ਇਸ ਲਈ ਸਾਡੇ ਸੁਆਮੀ ਲਈ ਕੁਝ ਵੀ ਨਹੀਂ ਬਚਿਆ। ਸਾਡੇ ਸਰੀਰਾਂ ਅਤੇ ਸਾਡੀ ਧਰਤੀ ਨੂੰ ਛੱਡ ਕੇ।

19ਅਸੀਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਕਿਉਂ ਨਾਸ ਹੋਈਏ ਅਸੀਂ ਅਤੇ ਸਾਡੀ ਧਰਤੀ ਵੀ? ਸਾਨੂੰ ਅਤੇ ਸਾਡੀ ਧਰਤੀ ਨੂੰ ਭੋਜਨ ਦੇ ਬਦਲੇ ਮੁੱਲ ਲੈ ਲਓ, ਅਤੇ ਅਸੀਂ ਆਪਣੀ ਧਰਤੀ ਦੇ ਨਾਲ ਫ਼ਿਰਾਊਨ ਦੀ ਗ਼ੁਲਾਮੀ ਵਿੱਚ ਰਹਾਂਗੇ। ਸਾਨੂੰ ਬੀਜ ਦਿਓ ਤਾਂ ਜੋ ਅਸੀਂ ਜੀਉਂਦੇ ਰਹੀਏ ਅਤੇ ਨਾ ਮਰੀਏ ਅਤੇ ਧਰਤੀ ਵਿਰਾਨ ਨਾ ਹੋ ਜਾਵੇ।”

20ਇਸ ਲਈ ਯੋਸੇਫ਼ ਨੇ ਮਿਸਰ ਦੀ ਸਾਰੀ ਜ਼ਮੀਨ ਫ਼ਿਰਾਊਨ ਲਈ ਖ਼ਰੀਦ ਲਈ। ਮਿਸਰੀਆਂ ਨੇ ਆਪਣੇ ਖੇਤ ਵੇਚ ਦਿੱਤੇ ਕਿਉਂਕਿ ਕਾਲ ਉਹਨਾਂ ਲਈ ਬਹੁਤ ਭਿਆਨਕ ਸੀ। ਧਰਤੀ ਫ਼ਿਰਾਊਨ ਦੀ ਹੋ ਗਈ,

21ਅਤੇ ਯੋਸੇਫ਼ ਨੇ ਮਿਸਰ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਲੋਕਾਂ ਨੂੰ ਗੁਲਾਮ ਬਣਾ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.