ਉਤਪਤ 47

ਸੋ ਉਹ ਆਪਣੇ ਪਸ਼ੂ ਯੋਸੇਫ਼ ਦੇ ਕੋਲ ਲਿਆਏ ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਘੋੜਿਆਂ, ਉਹਨਾਂ ਦੀਆਂ ਭੇਡਾਂ ਅਤੇ ਬੱਕਰੀਆਂ, ਉਹਨਾਂ ਦੇ ਪਸ਼ੂਆਂ ਅਤੇ ਗਧਿਆਂ ਦੇ ਬਦਲੇ ਭੋਜਨ ਦਿੱਤਾ ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਸਾਰੇ ਪਸ਼ੂਆਂ ਦੇ ਬਦਲੇ ਉਹਨਾਂ ਨੂੰ ਭੋਜਨ ਖਵਾਇਆ।

Genesis 47:17 (UKJV) And they brought their cattle unto Joseph: and Joseph gave them bread in exchange for horses, and for the flocks, and for the cattle of the herds, and for the asses: and he fed them with bread for all their cattle for that year.

15ਜਦੋਂ ਮਿਸਰ ਅਤੇ ਕਨਾਨ ਦੇ ਲੋਕਾਂ ਦਾ ਪੈਸਾ ਖਤਮ ਹੋ ਗਿਆ ਤਾਂ ਸਾਰਾ ਮਿਸਰ ਯੋਸੇਫ਼ ਕੋਲ ਆਇਆ ਅਤੇ ਆਖਿਆ, “ਸਾਨੂੰ ਭੋਜਨ ਦੇਹ। ਅਸੀਂ ਤੁਹਾਡੀਆਂ ਅੱਖਾਂ ਅੱਗੇ ਕਿਉਂ ਮਰੀਏ? ਸਾਡਾ ਸਾਰਾ ਪੈਸਾ ਖਤਮ ਹੋ ਗਿਆ ਹੈ।”

16ਯੋਸੇਫ਼ ਨੇ ਆਖਿਆ, “ਫਿਰ ਆਪਣੇ ਪਸ਼ੂ ਲਿਆਓ ਅਤੇ ਮੈਂ ਤੁਹਾਨੂੰ ਤੁਹਾਡੇ ਪਸ਼ੂਆਂ ਦੇ ਬਦਲੇ ਭੋਜਨ ਵੇਚ ਦਿਆਂਗਾ, ਕਿਉਂਕਿ ਤੁਹਾਡਾ ਪੈਸਾ ਖਤਮ ਹੋ ਗਿਆ ਹੈ।”

17ਸੋ ਉਹ ਆਪਣੇ ਪਸ਼ੂ ਯੋਸੇਫ਼ ਦੇ ਕੋਲ ਲਿਆਏ ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਘੋੜਿਆਂ, ਉਹਨਾਂ ਦੀਆਂ ਭੇਡਾਂ ਅਤੇ ਬੱਕਰੀਆਂ, ਉਹਨਾਂ ਦੇ ਪਸ਼ੂਆਂ ਅਤੇ ਗਧਿਆਂ ਦੇ ਬਦਲੇ ਭੋਜਨ ਦਿੱਤਾ ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਸਾਰੇ ਪਸ਼ੂਆਂ ਦੇ ਬਦਲੇ ਉਹਨਾਂ ਨੂੰ ਭੋਜਨ ਖਵਾਇਆ।

18ਜਦੋਂ ਉਹ ਸਾਲ ਬੀਤ ਗਿਆ ਤਾਂ ਅਗਲੇ ਸਾਲ ਉਹ ਉਸ ਦੇ ਕੋਲ ਆਏ ਅਤੇ ਕਿਹਾ, “ਅਸੀਂ ਆਪਣੇ ਮਾਲਕ ਤੋਂ ਇਹ ਗੱਲ ਨਹੀਂ ਛੁਪਾ ਸਕਦੇ ਕਿਉਂਕਿ ਸਾਡਾ ਧਨ ਖਤਮ ਹੋ ਗਿਆ ਹੈ ਅਤੇ ਸਾਡੇ ਪਸ਼ੂ ਤੁਹਾਡੇ ਹਨ, ਇਸ ਲਈ ਸਾਡੇ ਸੁਆਮੀ ਲਈ ਕੁਝ ਵੀ ਨਹੀਂ ਬਚਿਆ। ਸਾਡੇ ਸਰੀਰਾਂ ਅਤੇ ਸਾਡੀ ਧਰਤੀ ਨੂੰ ਛੱਡ ਕੇ।

19ਅਸੀਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਕਿਉਂ ਨਾਸ ਹੋਈਏ ਅਸੀਂ ਅਤੇ ਸਾਡੀ ਧਰਤੀ ਵੀ? ਸਾਨੂੰ ਅਤੇ ਸਾਡੀ ਧਰਤੀ ਨੂੰ ਭੋਜਨ ਦੇ ਬਦਲੇ ਮੁੱਲ ਲੈ ਲਓ, ਅਤੇ ਅਸੀਂ ਆਪਣੀ ਧਰਤੀ ਦੇ ਨਾਲ ਫ਼ਿਰਾਊਨ ਦੀ ਗ਼ੁਲਾਮੀ ਵਿੱਚ ਰਹਾਂਗੇ। ਸਾਨੂੰ ਬੀਜ ਦਿਓ ਤਾਂ ਜੋ ਅਸੀਂ ਜੀਉਂਦੇ ਰਹੀਏ ਅਤੇ ਨਾ ਮਰੀਏ ਅਤੇ ਧਰਤੀ ਵਿਰਾਨ ਨਾ ਹੋ ਜਾਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.