22ਮਥੂਸਲਹ ਦਾ ਪਿਤਾ ਬਣਨ ਤੋਂ ਬਾਅਦ ਹਨੋਕ 300 ਸਾਲ ਪਰਮੇਸ਼ਵਰ ਦੇ ਨਾਲ ਵਫ਼ਾਦਾਰੀ ਨਾਲ ਚਲਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।
23ਕੁੱਲ ਮਿਲਾ ਕੇ ਹਨੋਕ 365 ਸਾਲ ਜੀਉਂਦਾ ਰਿਹਾ।
24ਹਨੋਕ ਪਰਮੇਸ਼ਵਰ ਦੇ ਨਾਲ ਵਫ਼ਾਦਾਰੀ ਨਾਲ ਚਲਦਾ ਹੋਇਆ, ਅਲੋਪ ਹੋ ਗਿਆ ਕਿਉਂਕਿ ਪਰਮੇਸ਼ਵਰ ਨੇ ਉਸਨੂੰ ਉੱਪਰ ਉਠਾ ਲਿਆ।
25ਜਦੋਂ ਮਥੂਸਲਹ 187 ਸਾਲਾਂ ਦਾ ਹੋਇਆ ਤਾਂ ਉਹ ਲਾਮਕ ਦਾ ਪਿਤਾ ਬਣਿਆ।
26ਜਦੋਂ ਲਾਮਕ ਦਾ ਪਿਤਾ ਬਣਿਆ, ਮਥੂਸਲਹ 782 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।