4ਇਸ ਲਈ ਉਹ ਸਵਰਗਦੂਤਾਂ ਨਾਲੋਂ ਐਨਾ ਉੱਤਮ ਬਣ ਗਿਆ ਜਿਵੇਂ ਉਸ ਨੂੰ ਵਿਰਾਸਤ ਵਿੱਚ ਪ੍ਰਾਪਤ ਹੋਇਆ ਨਾਮ ਉਹਨਾਂ ਨਾਲੋਂ ਉੱਤਮ ਹੈ।
5ਕੀ ਪਰਮੇਸ਼ਵਰ ਨੇ ਕਦੀ ਸਵਰਗਦੂਤਾਂ ਵਿੱਚੋਂ ਕਿਸੇ ਨੂੰ ਇਹ ਕਿਹਾ ਸੀ ਕਿ, “ਤੂੰ ਮੇਰਾ ਪੁੱਤਰ ਹੈ; ਅੱਜ ਮੈਂ ਤੇਰਾ ਪਿਤਾ ਬਣ ਗਿਆ ਹਾਂ?” ਅਤੇ ਫਿਰ, “ਮੈਂ ਉਸ ਦਾ ਪਿਤਾ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ?”
6ਅਤੇ ਜਦੋਂ ਪਰਮੇਸ਼ਵਰ ਆਪਣੇ ਜੇਠੇ ਨੂੰ ਸੰਸਾਰ ਵਿੱਚ ਲਿਆਉਂਦਾ ਹੈ, ਉਦੋਂ ਉਹ ਕਹਿੰਦਾ ਹੈ, “ਸਾਰੇ ਪਰਮੇਸ਼ਵਰ ਦੇ ਸਵਰਗਦੂਤਾਂ ਨੂੰ ਉਸ ਦੀ ਅਰਾਧਨਾ ਕਰਨ ਦਿਓ।”
7ਸਵਰਗਦੂਤਾਂ ਦੀ ਗੱਲ ਕਰਦਿਆਂ ਪਰਮੇਸ਼ਵਰ ਕਹਿੰਦਾ ਹੈ, “ਉਹ ਆਪਣੇ ਸਵਰਗਦੂਤਾਂ ਨੂੰ ਆਤਮਾ ਬਣਾਉਂਦਾ ਹੈ, ਅਤੇ ਆਪਣੇ ਸੇਵਕਾਂ ਨੂੰ ਅੱਗ ਦੀਆਂ ਲਾਟਾਂ ਬਣਾਉਂਦਾ ਹੈ।”
8ਪਰ ਪੁੱਤਰ ਬਾਰੇ ਉਹ ਕਹਿੰਦਾ ਹੈ, “ਹੇ ਪਰਮੇਸ਼ਵਰ, ਤੇਰਾ ਸਿੰਘਾਸਣ ਸਦਾ ਅਤੇ ਸਦਾ ਲਈ ਕਾਇਮ ਰਹੇਗਾ; ਤੇਰੇ ਰਾਜ ਦਾ ਅਧਿਕਾਰ ਧਾਰਮਿਕਤਾ ਦਾ ਅਧਿਕਾਰ ਹੈ।