ਹੋਸ਼ੇਆ 11

ਮੈਂ ਉਨ੍ਹਾਂ ਨੂੰ ਮਨੁੱਖੀ ਦਿਆਲਤਾ ਦੀਆਂ ਰੱਸੀਆਂ ਨਾਲ, ਪ੍ਰੇਮ ਦੇ ਬੰਧਨਾਂ ਨਾਲ ਅਗਵਾਈ ਕੀਤੀ। ਉਨ੍ਹਾਂ ਲਈ ਮੈਂ ਉਸ ਵਰਗਾ ਸੀ ਜੋ ਇੱਕ ਛੋਟੇ ਬੱਚੇ ਦੀ ਗੱਲ੍ਹ ਤੇ ਚੁੱਕਦਾ ਹੈ, ਅਤੇ ਮੈਂ ਉਨ੍ਹਾਂ ਨੂੰ ਖਾਣ ਲਈ ਝੁਕਦਾ ਹਾਂ।

Hosea 11:4 (UKJV) I drew them with cords of a man, with bands of love: and I was to them as they that take off the yoke on their jaws, and I laid food unto them.

2ਪਰ ਜਿੰਨਾ ਜ਼ਿਆਦਾ ਉਨ੍ਹਾਂ ਨੂੰ ਬੁਲਾਇਆ ਗਿਆ, ਉਹ ਮੇਰੇ ਤੋਂ ਦੂਰ ਹੁੰਦੇ ਗਏ। ਉਨ੍ਹਾਂ ਨੇ ਬਆਲ ਨੂੰ ਬਲੀਆਂ ਚੜ੍ਹਾਈਆਂ ਅਤੇ ਮੂਰਤੀਆਂ ਨੂੰ ਧੂਪ ਧੁਖਾਈ।

3ਇਹ ਮੈਂ ਹੀ ਸੀ ਜਿਸ ਨੇ ਇਫ਼ਰਾਈਮ ਨੂੰ ਤੁਰਨਾ ਸਿਖਾਇਆ, ਉਨ੍ਹਾਂ ਨੂੰ ਬਾਹਾਂ ਫੜ ਕੇ; ਪਰ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਸੀ, ਕਿ ਮੈਂ ਹੀ ਉਨ੍ਹਾਂ ਨੂੰ ਚੰਗਾ ਕੀਤਾ ਹੈ।

4ਮੈਂ ਉਨ੍ਹਾਂ ਨੂੰ ਮਨੁੱਖੀ ਦਿਆਲਤਾ ਦੀਆਂ ਰੱਸੀਆਂ ਨਾਲ, ਪ੍ਰੇਮ ਦੇ ਬੰਧਨਾਂ ਨਾਲ ਅਗਵਾਈ ਕੀਤੀ। ਉਨ੍ਹਾਂ ਲਈ ਮੈਂ ਉਸ ਵਰਗਾ ਸੀ ਜੋ ਇੱਕ ਛੋਟੇ ਬੱਚੇ ਦੀ ਗੱਲ੍ਹ ਤੇ ਚੁੱਕਦਾ ਹੈ, ਅਤੇ ਮੈਂ ਉਨ੍ਹਾਂ ਨੂੰ ਖਾਣ ਲਈ ਝੁਕਦਾ ਹਾਂ।

5“ਕੀ ਉਹ ਮਿਸਰ ਨੂੰ ਵਾਪਸ ਨਹੀਂ ਆਉਣਗੇ, ਅਤੇ ਅੱਸ਼ੂਰ ਉਨ੍ਹਾਂ ਉੱਤੇ ਰਾਜ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਨੇ ਤੋਬਾ ਕਰਨ ਤੋਂ ਇਨਕਾਰ ਕੀਤਾ ਹੈ?

6ਇੱਕ ਤਲਵਾਰ ਉਨ੍ਹਾਂ ਦੇ ਸ਼ਹਿਰਾਂ ਵਿੱਚ ਚਮਕੇਗੀ; ਇਹ ਉਨ੍ਹਾਂ ਦੇ ਝੂਠੇ ਨਬੀਆਂ ਨੂੰ ਖਾ ਜਾਵੇਗਾ, ਅਤੇ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਖਤਮ ਕਰ ਦੇਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.