ਹੋਸ਼ੇਆ 11

ਇਹ ਮੈਂ ਹੀ ਸੀ ਜਿਸ ਨੇ ਇਫ਼ਰਾਈਮ ਨੂੰ ਤੁਰਨਾ ਸਿਖਾਇਆ, ਉਨ੍ਹਾਂ ਨੂੰ ਬਾਹਾਂ ਫੜ ਕੇ; ਪਰ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਸੀ, ਕਿ ਮੈਂ ਹੀ ਉਨ੍ਹਾਂ ਨੂੰ ਚੰਗਾ ਕੀਤਾ ਹੈ।

Hosea 11:3 (UKJV) I taught Ephraim also to go, taking them by their arms; but they knew not that I healed them.

1“ਜਦੋਂ ਇਸਰਾਏਲ ਇੱਕ ਬੱਚਾ ਸੀ, ਮੈਂ ਉਸਨੂੰ ਪਿਆਰ ਕੀਤਾ, ਅਤੇ ਮਿਸਰ ਦੇਸ਼ ਵਿੱਚੋਂ ਮੈਂ ਆਪਣੇ ਪੁੱਤਰ ਨੂੰ ਬੁਲਾਇਆ।

2ਪਰ ਜਿੰਨਾ ਜ਼ਿਆਦਾ ਉਨ੍ਹਾਂ ਨੂੰ ਬੁਲਾਇਆ ਗਿਆ, ਉਹ ਮੇਰੇ ਤੋਂ ਦੂਰ ਹੁੰਦੇ ਗਏ। ਉਨ੍ਹਾਂ ਨੇ ਬਆਲ ਨੂੰ ਬਲੀਆਂ ਚੜ੍ਹਾਈਆਂ ਅਤੇ ਮੂਰਤੀਆਂ ਨੂੰ ਧੂਪ ਧੁਖਾਈ।

3ਇਹ ਮੈਂ ਹੀ ਸੀ ਜਿਸ ਨੇ ਇਫ਼ਰਾਈਮ ਨੂੰ ਤੁਰਨਾ ਸਿਖਾਇਆ, ਉਨ੍ਹਾਂ ਨੂੰ ਬਾਹਾਂ ਫੜ ਕੇ; ਪਰ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਸੀ, ਕਿ ਮੈਂ ਹੀ ਉਨ੍ਹਾਂ ਨੂੰ ਚੰਗਾ ਕੀਤਾ ਹੈ।

4ਮੈਂ ਉਨ੍ਹਾਂ ਨੂੰ ਮਨੁੱਖੀ ਦਿਆਲਤਾ ਦੀਆਂ ਰੱਸੀਆਂ ਨਾਲ, ਪ੍ਰੇਮ ਦੇ ਬੰਧਨਾਂ ਨਾਲ ਅਗਵਾਈ ਕੀਤੀ। ਉਨ੍ਹਾਂ ਲਈ ਮੈਂ ਉਸ ਵਰਗਾ ਸੀ ਜੋ ਇੱਕ ਛੋਟੇ ਬੱਚੇ ਦੀ ਗੱਲ੍ਹ ਤੇ ਚੁੱਕਦਾ ਹੈ, ਅਤੇ ਮੈਂ ਉਨ੍ਹਾਂ ਨੂੰ ਖਾਣ ਲਈ ਝੁਕਦਾ ਹਾਂ।

5“ਕੀ ਉਹ ਮਿਸਰ ਨੂੰ ਵਾਪਸ ਨਹੀਂ ਆਉਣਗੇ, ਅਤੇ ਅੱਸ਼ੂਰ ਉਨ੍ਹਾਂ ਉੱਤੇ ਰਾਜ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਨੇ ਤੋਬਾ ਕਰਨ ਤੋਂ ਇਨਕਾਰ ਕੀਤਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.