ਹੋਸ਼ੇਆ 11

“ਕੀ ਉਹ ਮਿਸਰ ਨੂੰ ਵਾਪਸ ਨਹੀਂ ਆਉਣਗੇ, ਅਤੇ ਅੱਸ਼ੂਰ ਉਨ੍ਹਾਂ ਉੱਤੇ ਰਾਜ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਨੇ ਤੋਬਾ ਕਰਨ ਤੋਂ ਇਨਕਾਰ ਕੀਤਾ ਹੈ?

Hosea 11:5 (UKJV) He shall not return into the land of Egypt, and the Assyrian shall be his king, because they refused to return.

3ਇਹ ਮੈਂ ਹੀ ਸੀ ਜਿਸ ਨੇ ਇਫ਼ਰਾਈਮ ਨੂੰ ਤੁਰਨਾ ਸਿਖਾਇਆ, ਉਨ੍ਹਾਂ ਨੂੰ ਬਾਹਾਂ ਫੜ ਕੇ; ਪਰ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਸੀ, ਕਿ ਮੈਂ ਹੀ ਉਨ੍ਹਾਂ ਨੂੰ ਚੰਗਾ ਕੀਤਾ ਹੈ।

4ਮੈਂ ਉਨ੍ਹਾਂ ਨੂੰ ਮਨੁੱਖੀ ਦਿਆਲਤਾ ਦੀਆਂ ਰੱਸੀਆਂ ਨਾਲ, ਪ੍ਰੇਮ ਦੇ ਬੰਧਨਾਂ ਨਾਲ ਅਗਵਾਈ ਕੀਤੀ। ਉਨ੍ਹਾਂ ਲਈ ਮੈਂ ਉਸ ਵਰਗਾ ਸੀ ਜੋ ਇੱਕ ਛੋਟੇ ਬੱਚੇ ਦੀ ਗੱਲ੍ਹ ਤੇ ਚੁੱਕਦਾ ਹੈ, ਅਤੇ ਮੈਂ ਉਨ੍ਹਾਂ ਨੂੰ ਖਾਣ ਲਈ ਝੁਕਦਾ ਹਾਂ।

5“ਕੀ ਉਹ ਮਿਸਰ ਨੂੰ ਵਾਪਸ ਨਹੀਂ ਆਉਣਗੇ, ਅਤੇ ਅੱਸ਼ੂਰ ਉਨ੍ਹਾਂ ਉੱਤੇ ਰਾਜ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਨੇ ਤੋਬਾ ਕਰਨ ਤੋਂ ਇਨਕਾਰ ਕੀਤਾ ਹੈ?

6ਇੱਕ ਤਲਵਾਰ ਉਨ੍ਹਾਂ ਦੇ ਸ਼ਹਿਰਾਂ ਵਿੱਚ ਚਮਕੇਗੀ; ਇਹ ਉਨ੍ਹਾਂ ਦੇ ਝੂਠੇ ਨਬੀਆਂ ਨੂੰ ਖਾ ਜਾਵੇਗਾ, ਅਤੇ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਖਤਮ ਕਰ ਦੇਵੇਗਾ।

7ਮੇਰੇ ਲੋਕ ਮੇਰੇ ਤੋਂ ਮੁੜਨ ਲਈ ਦ੍ਰਿੜ੍ਹ ਹਨ। ਭਾਵੇਂ ਉਹ ਮੈਨੂੰ ਅੱਤ ਮਹਾਨ ਪਰਮੇਸ਼ਵਰ ਆਖਦੇ ਹਨ, ਮੈਂ ਉਨ੍ਹਾਂ ਨੂੰ ਕਦੇ ਵੀ ਉੱਚਾ ਨਹੀਂ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.